ਚੀਨ ਨੇ ਕਿਹੜੇ ਚੁੱਕੇ ਕਦਮ,ਕਿ ਹੁਣ ਉਥੇ ਕਰੋਨਾ ਦਾ ਪ੍ਰਭਾਵ ਹੁੰਦਾ ਜਾ ਰਿਹੈ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਦੇ ਕਹਿਰ ਨੇ ਹੁਣ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਲਏ ਹਨ

China coronavirus

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਦੇ ਕਹਿਰ ਨੇ ਹੁਣ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਲਏ ਹਨ। ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਨਾਲ 21,297 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਨਾਲ ਹੀ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਕੜਾ ਵੀ 4,71821 ਤੋਂ ਪਾਰ ਹੋ ਚੁੱਕਾ ਹੈ।

ਭਾਰਤ ਵਿਚ ਵੀ ਇਸ ਵਾਇਰਸ ਦੇ ਹੁਣ ਤੱਕ 643 ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਂਵੇ ਕਿ ਭਾਰਤ ਸਰਕਾਰ ਤੋਂ ਇਲਾਵਾ ਹੋਰ ਵੱਖ-ਵੱਖ ਦੇਸ਼ਾਂ ਨੇ ਇਸ ਵਾਇਰਸ ਦੀ ਗੰਭੀਰਤਾ ਨੂੰ ਦੇਖਦਿਆਂ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ ਅਤੇ ਜਿਸ ਕਾਰਨ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਇਸ ਸਭ ਦੇ ਬਾਵਜੂਦ ਵੀ ਇਹ ਵਾਇਰਸ ਪਹਿਲਾਂ ਨਾਲੋਂ ਕਾਫੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ।

ਦੱਸ ਦੱਈਏ ਕਿ ਪਰ ਚੀਨ ਦੇ ਵੁਹਾਨ ਸ਼ਹਿਰ ਵਿਚੋਂ ਹੁਣ ਇਹ ਸਥਿਤੀ ਨਹੀਂ ਹੈ ਜਿਥੋਂ ਇਸ ਵਾਇਰਸ ਦੀ ਸ਼ੁਰੂਆਤ ਹੋਣ ਬਾਰੇ ਕਿਹਾ ਜਾ ਰਿਹਾ ਹੈ । ਕਿਉਂਕਿ ਹੁਣ ਉਥੇ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਨਾਂ ਦੇ ਬਰਾਬਰ ਹੈ। ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕੀ ਕੀਤਾ ਹੈ ਚੀਨ ਨੇ?

ਕਿ ਸਭ ਤੋਂ ਪਹਲਾਂ ਜਿਸ ਦੇਸ਼ ਵਿਚ ਕਰੋਨਾ ਦੇ ਸਭ ਤੋਂ ਵੱਧ ਮਰੀਜ਼ ਪਾਏ ਗਏ ਸਨ ਹੁਣ ਉਥੇ ਨਵੇਂ ਮਰੀਜ਼ਾਂ ਦੀ ਗਿਣਤੀ ਨਾਂ ਦੇ ਬਰਾਬਰ ਕਿਵੇਂ ਰਹਿ ਗਈ। ਕੀ ਚੀਨ ਨੇ ਇਸ ਲਈ ਜੋ ਰਸਤਾ ਅਪਣਾਇਆ ਉਸ ਤੇ ਚਲਦਿਆਂ ਇਸ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ?  ਕੀ ਹੈ ਕਰੋਨਾ ‘ਤੇ ਚੀਨ ਦੀ ਜਿੱਤ ਦਾ ਫਾਮੂਲਾ?  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।