ਦਿਹਾੜੀ ਮਜ਼ਦੂਰਾਂ ਅਤੇ ਨੌਕਰੀ ਕਰਨ ਵਾਲਿਆਂ ਲਈ ਸਰਕਾਰ ਕਰ ਸਕਦੀ ਹੈ ਵੱਡਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਅਰਥ ਵਿਵਸਥਾ ਨੂੰ ਕੋਰੋਨਾ ਵਾਇਰਸ ਨਾਲ ਹੋਰ ਰਹੇ ਨੁਕਸਾਨ ਤੋਂ ਨਿਕਲਣ ਲਈ ਕੇਂਦਰ ਦੀ ਮੋਦੀ ਸਰਕਾਰ 1.50 ਲੱਖ ਕਰੋੜ ਰੁਪਏ ਦੇ ਆਰਥਕ ਰਾਹਤ ਪੈਕੇਜ

Photo

ਨਵੀਂ ਦਿੱਲੀ: ਦੇਸ਼ ਦੀ ਅਰਥ ਵਿਵਸਥਾ ਨੂੰ ਕੋਰੋਨਾ ਵਾਇਰਸ ਨਾਲ ਹੋਰ ਰਹੇ ਨੁਕਸਾਨ ਤੋਂ ਨਿਕਲਣ ਲਈ ਕੇਂਦਰ ਦੀ ਮੋਦੀ ਸਰਕਾਰ 1.50 ਲੱਖ ਕਰੋੜ ਰੁਪਏ ਦੇ ਆਰਥਕ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਮੀਡੀਆ ਦੇ ਸੂਤਰਾਂ ਅਨੁਸਾਰ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਭਾਰਤੀ ਰਿਜ਼ਰਵ ਬੈਂਕ ਵਿਚਕਾਰ ਸਹਿਮਤੀ ਬਣ ਗਈ  ਹੈ।

ਰਾਹਤ ਪੈਕੇਜ ਕਿੰਨੇ ਦਾ ਹੋਵੇਗਾ, ਇਸ ‘ਤੇ ਫਿਲਹਾਲ ਵਿਚਾਰ-ਚਰਚਾ ਜਾਰੀ ਹੈ। ਇਸ ਪੈਕੇਜ ਦਾ ਐਲਾਨ ਹਫ਼ਤੇ ਦੇ ਅਖੀਰ ਤੱਕ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸਰਕਾਰ ਏਵੀਏਸ਼ਨ ਇੰਡਸਟਰੀ ਨੂੰ 12 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇ ਸਕਦੀ ਹੈ। ਇਸ ਤੋਂ ਇਲਾਵਾ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2020-21 ਲਈ ਕਰਜ਼ੇ ਵਿਚ ਵਾਧਾ ਕਰ ਸਕਦੀ ਹੈ।

ਸਰਕਾਰ ਨੇ ਆਉਣ ਵਾਲੇ ਵਿੱਤੀ ਸਾਲ ਲਈ 7.8 ਲੱਖ ਕਰੋੜ ਰੁਪਏ ਦਾ ਕਰਜ਼ ਲੈਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਨੂੰ ਸਰਕਾਰੀ ਸਕਿਓਰਿਟੀਜ਼ ਖਰੀਦਣ ਲਈ ਕਿਹਾ ਗਿਆ ਸੀ, ਹਾਲਾਂਕਿ ਮਹਿੰਗਾਈ ਦੇ ਡਰ ਕਾਰਨ ਆਰਬੀਆਈ ਨੇ ਪਿਛਲੇ ਦਹਾਕੇ ਤੋਂ ਅਜਿਹਾ ਨਹੀਂ ਕੀਤਾ ਹੈ। ਅਧਿਕਾਰੀ ਨੇ ਕਿਹਾ, ਆਰਬੀਆਈ ਨੂੰ ਦੁਨੀਆ ਦੇ ਦੂਜੇ ਕੇਂਦਰੀ ਬੈਂਕਾਂ ਦੀ ਤਰ੍ਹਾਂ ਹੀ ਬਾਂਡ ਖਰੀਦਣੇ ਪੈਣਗੇ।

ਭਾਰਤ ਨੇ ਮੰਗਲਵਾਰ ਰਾਤ 12 ਵਜੇ ਤੋਂ 21 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਦੇਸ਼ ਦੀ 130 ਕਰੋੜ ਆਬਾਦੀ ਆਪਣੇ ਘਰ ਤੋਂ ਬਾਹਰ ਨਹੀਂ ਆ ਸਕੀ। ਕੋਰੋਨਾ ਵਾਇਰਸ ਸੰਕਟ ਦਾ ਮੁਕਾਬਲਾ ਕਰਨ ਲਈ ਇਹ ਦੁਨੀਆ ਦੀ ਸਭ ਤੋਂ ਵੱਡੀ ਕੋਸ਼ਿਸ਼ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਮੰਤਰੀ ਮੰਡਲ ਨੇ 80 ਕਰੋੜ ਲੋਕਾਂ ਨੂੰ ਸਸਤੇ ਰੇਟ ’ਤੇ ਅਨਾਜ ਦੇਣ ਦਾ ਫੈਸਲਾ ਕੀਤਾ।

ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸਰਕਾਰ ਕਣਕ ਦੇ ਨਾਲ 80 ਕਰੋੜ ਲੋਕਾਂ ਨੂੰ ਸਿਰਫ 27 ਰੁਪਏ ਕਿਲੋ ਵਾਲੀ ਕਣਕ 2 ਰੁਪਏ ਪ੍ਰਤੀ ਕਿਲੋ ਅਤੇ 37 ਰੁਪਏ ਕਿਲੋ ਵਾਲੇ ਚਾਵਲ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇਵੇਗੀ। ਕੇਂਦਰੀ ਮੰਤਰੀ ਨੇ ਕਿਹਾ, 'ਸਰਕਾਰ ਨੇ ਰਾਜ ਸਰਕਾਰਾਂ ਨੂੰ 3 ਮਹੀਨੇ ਦਾ ਐਡਵਾਂਸ ਸਾਮਾਨ ਖਰੀਦਣ ਲਈ ਕਿਹਾ ਹੈ।'