ਦਿੱਲੀ-ਹਰਿਆਣਾ ਪਾਣੀ ਵਿਵਾਦ : ਸੁਪਰੀਮ ਕੋਰਟ ਨੇ ਸਥਿਤੀ ਨੂੰ ਕਾਇਮ ਰੱਖਣ ਦੇ ਦਿੱਤੇ ਆਦੇਸ਼
ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਅਗਲੀ ਸੁਣਵਾਈ ਭਾਵ 6 ਅਪ੍ਰੈਲ ਤੱਕ ਦਿੱਲੀ ਨੂੰ ਪਾਣੀ ਦੀ ਸਪਲਾਈ ‘ਤੇ ਸਥਿਤੀ ਬਣੀ ਰਹੇਗੀ।
Supreme Court
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ-ਹਰਿਆਣਾ ਪਾਣੀਆਂ ਦੇ ਵਿਵਾਦ ਨੂੰ ਲੈ ਕੇ ਸਥਿਤੀ ਸਥਿਰ ਰੱਖਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਜੋ ਪਾਣੀ ਹੁਣ ਦਿੱਲੀ ਨੂੰ ਦਿੱਤਾ ਜਾ ਰਿਹਾ ਹੈ,ਉਹ ਅਗਲੇ ਆਦੇਸ਼ ਤੱਕ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਨੇ ਕਿਹਾ ਕਿ ਅਸੀਂ ਕਾਫ਼ੀ ਪਾਣੀ ਦੇ ਰਹੇ ਹਾਂ। 6 ਅਪ੍ਰੈਲ ਨੂੰ ਸੁਪਰੀਮ ਕੋਰਟ ਅਗਲੀ ਕੇਸ ਦੀ ਸੁਣਵਾਈ ਕਰੇਗੀ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਅਗਲੀ ਸੁਣਵਾਈ ਭਾਵ 6 ਅਪ੍ਰੈਲ ਤੱਕ ਦਿੱਲੀ ਨੂੰ ਪਾਣੀ ਦੀ ਸਪਲਾਈ ‘ਤੇ ਸਥਿਤੀ ਬਣੀ ਰਹੇਗੀ।