ਮੁੰਬਈ 'ਚ ਹਸਪਤਾਲ ਨੂੰ ਲੱਗੀ ਭਿਆਨਕ ਅੱਗ,10 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

76 ਮਰੀਜ਼ ਸਨ ਭਰਤੀ

Mumbai hospital fire

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਭੰਡੂਪ ਦੇ ਇਕ ਹਸਪਤਾਲ ਵਿਚ ਅੱਗ ਲੱਗ ਗਈ। ਫਾਇਰਮੈਨ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਮੁੰਬਈ ਦੇ ਮੇਅਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

 

 

ਮੈਂ  ਪਹਿਲੀ ਵਾਰ ਮਾਲ ਵਿਚ ਇਕ ਹਸਪਤਾਲ ਦੇਖਿਆ ਹੈ, ਇਸ ਤੇ ਕਾਰਵਾਈ ਕੀਤੀ ਜਾਵੇਗੀ। ਕੋਰੋਨਾ ਲਾਗ ਵਾਲੇ 67 ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

 

 

ਡੀਸੀਪੀ ਪ੍ਰਸ਼ਾਂਤ ਕਦਮ ਨੇ ਦੱਸਿਆ ਕਿ ਇਸ ਘਟਨਾ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਅੱਗ ਮਾਲ ਦੀ ਪਹਿਲੀ ਮੰਜ਼ਲ 'ਤੇ ਲੱਗੀ ਸੀ। ਹਸਪਤਾਲ ਵਿਚ 76 ਕੋਰੋਨਾ ਮਰੀਜ਼ ਭਰਤੀ ਸਨ। ਫਿਲਹਾਲ ਬਚਾਅ ਕਾਰਜ ਜਾਰੀ ਹੈ।