ਕੋਰੋਨਾ ਨੇ ਮੁੜ ਵਧਾਈ ਚਿੰਤਾ, ਦੇਸ਼ ਵਿਚ ਪਿਛਲੇ 24 ਘੰਟਿਆਂ 'ਚ 1,660 ਨਵੇਂ ਮਾਮਲੇ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4100 ਮਰੀਜ਼ਾਂ ਨੇ ਤੋੜਿਆ ਦਮ

corona Virus

 

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਨੇ ਮੁੜ ਆਪਣੇ ਪਾਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਵਿਚ ਕੋਰੋਨਾ ਮਾਮਲਿਆਂ ਵਿਚ ਵਾਧਾ ਹੋਇਆ ਹੈ।  ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,660 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਦੀ ਲਪੇਟ 'ਚ ਆਉਣ ਨਾਲ 4100 ਮਰੀਜ਼ਾਂ ਦੀ ਮੌਤ ਹੋ ਗਈ ਹੈ।

 

 

ਇਸ ਦੇ ਨਾਲ ਹੁਣ ਕੁੱਲ ਮਰਨ ਵਾਲਿਆਂ ਦਾ ਅੰਕੜਾ 5 ਲੱਖ 20 ਹਜ਼ਾਰ 855 ਤੱਕ ਪਹੁੰਚ ਗਿਆ ਹੈ। ਇਹ ਗਿਣਤੀ ਪਿਛਲੇ ਕੁਝ ਦਿਨਾਂ ਤੋਂ 100 ਤੋਂ ਘੱਟ ਸੀ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ ਵਲੋਂ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਦੇਸ਼ 'ਚ ਇਕ ਦਿਨ ਕੋਰੋਨਾ ਦੇ 1,660 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਪੀੜਤਾਂ ਦੀ ਗਿਣਤੀ ਵਧ ਕੇ 4,30,18,032 ਹੋ ਗਈ।

 

ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 20 ਹਜ਼ਾਰ ਤੋਂ ਘੱਟ ਹੋ ਗਈ ਹੈ। ਮੰਤਰਾਲਾ ਅਨੁਸਾਰ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 16,741 ਹੋ ਗਈ ਹੈ, ਜੋ 702 ਦਿਨਾਂ 'ਚ ਸਭ ਤੋਂ ਘੱਟ ਹੈ ਅਤੇ ਕੁੱਲ ਮਾਮਲਿਆਂ ਦਾ 0.04 ਫੀਸਦੀ ਹੈ। ਰਾਸ਼ਟਰੀ ਪੱਧਰ 'ਤੇ ਕੋਰੋਨਾ ਤੋਂ ਠੀਕ ਹੋਣ ਦੀ ਦਰ 98.75 ਫੀਸਦੀ ਹੈ।