ਅੰਬਾਲਾ 'ਚ ਆਵਾਰਾ ਕੁੱਤਿਆਂ ਦਾ ਖ਼ੌਫ਼, ਗੁਰੂਦੁਆਰੇ ਤੋਂ ਪਰਤ ਰਹੇ ਪਾਠੀ ਨੂੰ ਨੋਚ ਕੇ ਬੁਰੀ ਤਰ੍ਹਾਂ ਕੀਤਾ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਕਟਰ ਅਮਿਤ ਨੇ ਦੱਸਿਆ ਕਿ ਸਰੀਰ ਦੇ ਇੱਕ ਪਾਸੇ ਜ਼ਖ਼ਮ ਹਨ। 5 ਤੋਂ 6 ਜ਼ਖਮ ਕਾਫੀ ਡੂੰਘੇ ਹਨ।

photo

 

ਅੰਬਾਲੀ : ਅੰਬਾਲਾ ਚ ਅਵਾਰਾ ਕੁੱਤਿਆ ਨੇ ਤਬਾਹੀ ਮਚਾਈ ਹੋਈ ਹੈ। ਅੱਜ ਸਵੇਰੇ 9 ਵਜੇ ਪਾਠੀ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਪਰਤ ਰਿਹਾ ਸੀ। ਅਚਾਨਕ ਗਲੀ ਦੇ 4-5 ਆਵਾਰਾ ਕੁੱਤਿਆਂ ਨੇ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਲੱਤਾਂ 'ਤੇ ਕੱਟਣ ਤੋਂ ਬਾਅਦ ਪਾਠਕ ਨੂੰ ਥਾਂ-ਥਾਂ ਤੋਂ ਨੋਚਿਆ। ਇੱਥੋਂ ਤੱਕ ਕਿ ਹੱਥ ਦੇ ਇੱਕ ਅੰਗੂਠੇ ਦਾ ਅਗਲਾ ਹਿੱਸਾ ਵੀ ਖਾ ਗਿਆ।

ਰੌਲਾ ਸੁਣ ਕੇ ਪਤਨੀ ਨੇ ਗੁਆਂਢੀਆਂ ਦੀ ਮਦਦ ਨਾਲ ਡੰਡੇ ਨਾਲ ਕੁੱਤਿਆਂ ਨੂੰ ਭਜਾਇਆ। ਖੂਨ ਨਾਲ ਲੱਥਪੱਥ ਹਾਲਤ 'ਚ ਗਾਂਧੀ ਨਗਰ ਨਿਵਾਸੀ 39 ਸਾਲਾ ਨਰਿੰਦਰ ਨੂੰ ਛਾਉਣੀ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰ ਅਮਿਤ ਨੇ ਦੱਸਿਆ ਕਿ ਸਰੀਰ ਦੇ ਇੱਕ ਪਾਸੇ ਜ਼ਖ਼ਮ ਹਨ। 5 ਤੋਂ 6 ਜ਼ਖਮ ਕਾਫੀ ਡੂੰਘੇ ਹਨ।