ਮੁਲਜ਼ਮਾਂ ਦੀ ਅਰਜ਼ੀ 'ਤੇ ਕਠੂਆ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ 'ਤੇ ਵਿਚਾਰ ਕਰੇਗੀ ਅਦਾਲਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਕਠੂਆ ਵਿਚ ਵਾਪਰੀ ਸਮੂਹਕ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋ ...

court will consider handing over Kathua case to CBI on application accused

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕਠੂਆ ਵਿਚ ਵਾਪਰੀ ਸਮੂਹਕ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋ ਮੁਲਜ਼ਮਾਂ ਦੀ ਉਸ ਅਰਜ਼ੀ 'ਤੇ ਵਿਚਾਰ ਕਰਨ ਦੀ ਹਾਮੀ ਭਰ ਦਿਤੀ ਹੈ, ਜਿਸ ਵਿਚ ਉਨ੍ਹਾਂ ਮੁਕੱਦਮੇ ਦੀ ਸੁਣਵਾਈ ਜੰਮੂ ਤੋਂ ਬਾਹਰ ਤਬਦੀਲ ਨਾ ਕਰਨ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ। 

ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐਮ ਖ਼ਾਨਵਿਲਕਰ ਅਤੇ ਡੀ ਵਾਈ ਚੰਦਰਚੂੜ੍ਹ ਦੀ ਇਕ ਬੈਂਚ ਨੇ ਮੁਲਜ਼ਮ ਸਾਂਜੀ ਰਾਮ ਅਤੇ ਵਿਸ਼ਾਲ ਜੰਗੋਤਰਾ ਦੀ ਉਸ ਅਰਜ਼ੀ 'ਤੇ ਵਿਚਾਰ ਕੀਤਾ, ਜਿਸ ਵਿਚ ਦੋਵਾਂ ਨੇ ਮਾਮਲੇ ਦੀ ਸੁਣਵਾਈ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਨ ਵਾਲੀ ਪੀੜਤਾ ਦੇ ਪਿਤਾ ਦੀ ਅਰਜ਼ੀ ਵਿਚ ਪੱਖਕਾਰ ਬਣਨ ਦੀ ਬੇਨਤੀ ਕੀਤੀ ਹੈ। 

ਇਸ ਤੋਂ ਪਹਿਲਾਂ ਪੀੜਤਾ ਦੇ ਪਿਤਾ ਨੇ ਪਰਵਾਰ, ਉਨ੍ਹਾਂ ਦੇ ਦੋਸਤ ਅਤੇ ਉਨ੍ਹਾਂ ਦੀ ਵਕੀਲ ਦੀਪਿਕਾ ਸਿੰਘ ਰਾਜਾਵਤ ਦੀ ਜਾਨ ਨੂੰ ਖ਼ਤਰਾ ਦਸਦੇ ਹੋਏ ਸੀਨੀਅਰ ਅਦਾਲਤ ਦਾ ਰੁਖ਼ ਕੀਤਾ ਸੀ। ਮਾਮਲੇ ਵਿਚ ਜੰਮੂ-ਕਸ਼ਮੀਰ ਪੁਲਿਸ ਦੀ ਜਾਂਚ ਪ੍ਰਤੀ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਪੀੜਤਾ ਦੇ ਪਿਤਾ ਨੇ ਸੁਣਵਾਈ ਕਠੂਆ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰਨ ਦੀ ਮੰਗ ਵੀ ਕੀਤੀ ਸੀ।

ਮੁਲਜ਼ਮ ਇਸ ਦੇ ਉਲਟੀ ਸੀਬੀਆਈ ਜਾਂਚ ਅਤੇ ਮਾਮਲੇ ਦੀ ਸੁਣਵਾਈ ਕਠੂਆ ਅਦਾਲਤ ਵਿਚ ਹੀ ਕਰਵਾਉਣ ਦੀ ਮੰਗ ਕਰ ਰਹੇ ਹਨ। ਦਸ ਦਈਏ ਕਿ ਇਸ ਮੰਦਭਾਗੀ ਘਟਨਾ ਵਿਚ ਮੁਲਜ਼ਮਾਂ ਨੇ ਬਕਰਵਾਲ ਜਾਤੀ ਦੇ ਮੁਸਲਿਮ ਸਮਾਜ ਦੀ ਇਕ ਅੱਠ ਸਾਲਾਂ ਦੀ ਬੱਚੀ ਨਾਲ ਧਾਰਮਿਕ ਅਸਥਾਨ 'ਤੇ ਬਲਾਤਾਰ ਕੀਤਾ ਸੀ ਅਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿਤੀ ਸੀ।