ਸੌਦਾ ਸਾਧ ਦੀਆਂ ਕਰਤੂਤਾਂ ਬਿਆਨ ਕਰਦੀ ਕਿਤਾਬ ਆਈ ਬਾਜ਼ਾਰ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਲਾਤਕਾਰ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਇੰਸਾ ਉਤੇ ਲਿਖੀ ਇਕ ਨਵੀਂ ਕਿਤਾਬ ਬਾਜ਼ਾਰ ਵਿਚ ਆ ਰਹੀ ਹੈ।

Dera Sacha Sauda

ਬਲਾਤਕਾਰ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਇੰਸਾ ਉਤੇ ਲਿਖੀ ਇਕ ਨਵੀਂ ਕਿਤਾਬ ਬਾਜ਼ਾਰ ਵਿਚ ਆ ਰਹੀ ਹੈ। ਖੇਤੀਬਾੜੀ ਪਰਵਾਰ ਨਾਲ ਸਬੰਧ ਰੱਖਣ ਵਾਲਾ ਸੌਦਾ ਸਾਧ ਜੇਲ ਜਾਣ ਤੋਂ ਪਹਿਲਾਂ ਇਕ ਧਾਰਮਕ ਪੰਥ ਦਾ ਮੁਖੀ ਸੀ। ਕਦੇ ਅਪਣੀ ਮਜ਼ਬੂਤ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਸੌਦਾ ਸਾਧ ਨੂੰ ਲੱਖਾਂ ਸ਼ਰਧਾਲੂ ਅਪਣਾ ਗੁਰੂ ਮੰਨਦੇ ਸੀ।  ਲੱਖਾਂ ਸ਼ਰਧਾਲੂਆਂ ਤੋਂ ਇਲਾਵਾ ਸੌਦਾ ਸਾਧ ਦੇ ਕਾਫ਼ੀ ਚੰਗੇ ਰਾਜਨੀਤਕ ਸੰਪਰਕ ਵੀ ਸਨ ।  ਹੁਣ ਰਾਮ ਰਹੀਮ ਨੂੰ ਰੋਹਤਕ ਜੇਲ੍ਹ ਵਿਚ ਉਨ੍ਹਾਂ ਦੇ ਸਾਥੀ ਕੈਦੀ ਨੰਬਰ 1997 ਦੇ ਨਾਮ ਨਾਲ ਜਾਣਦੇ ਹਨ। ਇਸ ਕਿਤਾਬ ਨੂੰ ਅਨੁਰਾਗ ਤਿਵਾਰੀ ਨੇ ਲਿਖੀ ਹੈ। ਇਸ ਦਾ ਨਾਮ ਡੇਰਾ ਸੱਚਾ ਸੌਦਾ ਐਂਡ ਗੁਰਮੀਤ ਰਾਮ ਰਹੀਮ: ਏ ਡਿਕੇਡ ਲਾਂਗ ਇੰਵੇਸ਼ਟਿਗੇਸ਼ਨ ਹੈ। ਇਸ ਕਿਤਾਬ ਵਿਚ ਸਾਲ 2007 ਤੋਂ ਰਾਮ ਰਹੀਮ ਦੇ ਅਗਵਾਈ ਵਾਲੇ ਡੇਰਾ ਸੱਚਾ ਸੌਦਾ ਵਿਚ ਸ਼ੁਰੂ ਹੋਈ ਅਪਰਾਧਕ ਗਤੀਵਿਧੀਆਂ ਦੇ ਸੰਬੰਧ ਵਿਚ ਤਿਵਾਰੀ ਦੁਆਰਾ ਕੀਤੀ ਗਈ ਖੋਜੀ ਪੱਤਰਕਾਰੀ ਦੀ ਕਹਾਣੀ ਹੈ। ਸੌਦਾ ਸਾਧ ਰਾਮ ਰਹੀਮ ਦੀ ਕਹਾਣੀ ਵਿਚ ਕਤਲ, ਯੋਨ ਸੋਸ਼ਣ, ਨਿਜੀ ਫ਼ੌਜ, ਹਥਿਆਰ ਅਤੇ ਨਾਜਾਇਜ਼ ਅਫੀਮ ਦਾ ਗ਼ੈਰਕਾਨੂੰਨੀ ਕੰਮ-ਕਾਜ ਅਤੇ ਜ਼ਮੀਨ ਦੱਬਣ ਦੇ ਮਾਮਲੇ ਸ਼ਾਮਲ ਹਨ। ਇਸ ਕਿਤਾਬ ਨੂੰ ਪੇਂਗਵਿਨ ਨੇ ਪ੍ਰਕਾਸ਼ਿਤ ਕੀਤਾ ਹੈ। ਤਿਵਾਰੀ ਨੇ ਇਸ ਕਿਤਾਬ ਵਿਚ ਦਲੀਲ਼ ਨਾਲ ਦਸਿਆ ਹੈ ਕਿ ਡੇਰੇ ਦੇ ਪਹਿਲੇ ਦੋ ਮੁਖੀਆਂ ਨਾਲ ਰਾਮ ਰਹੀਮ ਮੇਲ ਨਹੀਂ ਖਾਂਦਾ ਕਿਉਂਕਿ ਇਹ ਰੂਹਾਨੀਅਤ ਤੋਂ ਬਹੁਤ ਦੂਰ ਸੀ।

ਤਿਵਾਰੀ ਨੇ ਦਸਿਆ ਕਿ ਰਾਮ ਰਹੀਮ ਨੇ ਅਪਣੇ ਭਗਤਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਕਿ ਜੇ ਉਹ ਸਿਧੇ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਅਪਣੀ ਜਾਇਦਾਦ ਡੇਰੇ ਨੂੰ ਦਾਨ ਵਿਚ ਦੇਣੀ ਹੋਵੇਗੀ। ਕਈ ਭਗਤਾਂ ਨੇ ਇਸ ਚੱਕਰ ਵਿਚ ਆ ਕੇ ਆਪਣੀ ਜਾਇਦਾਦ ਡੇਰੇ ਨੂੰ ਦੇ ਦਿਤੀ। ਲੇਖਕ ਨੇ ਦਸਿਆ ਕਿ ਉਥੇ ਹੀ ਡੇਰੇ ਨੇ ਇਹਨਾਂ ਜ਼ਮੀਨਾਂ ਨੂੰ ਚੰਗੀਆਂ ਕੀਮਤਾਂ 'ਚ ਵੇਚ ਕੇ ਸਿਰਸੇ 'ਚ ਜ਼ਮੀਨਾਂ ਖਰੀਦ ਲਈਆਂ। ਜਿਵੇਂ-ਜਿਵੇਂ ਰਾਮ ਰਹੀਮ ਦੀ ਜਾਇਦਾਦ ਵਧਦੀ ਗਈ ਉਸ ਨੇ ਅਪਣੇ ਡੇਰੇ ਦੀ ਰਖਿਆ ਲਈ ਇਕ ਨਿਜੀ ਫੌਜ ਬਣਾਉਣ ਉਤੇ ਗੌਰ ਕੀਤਾ।ਕਿਤਾਬ ਵਿਚ ਦਸਿਆ ਗਿਆ ਹੈ ਕਿ ਸਾਲ 2000 ਦੀ ਸ਼ੁਰੁਆਤ ਵਿਚ ਡੇਰੇ ਦੇ ਮੁਖੀ ਨੇ ਇਸ ਵਿਚਾਰ ਨੂੰ ਫੌਜ ਦੇ ਉਨ੍ਹਾਂ ਦਿੱਗਜਾਂ ਦੇ ਨਾਲ ਸਾਂਝਾ ਕੀਤਾ, ਜੋ ਡੇਰੇ ਦੇ ਭਗਤ ਸਨ। ਇਸ ਸੰਬੰਧ ਵਿੱਚ ਬਲੂਪ੍ਰਿੰਟ ਤਿਆਰ ਕੀਤਾ ਗਿਆ ਅਤੇ ਇਸ ਉਦੇਸ਼ ਨਾਲ ਭਰਤੀਆਂ ਸ਼ੁਰੂ ਕੀਤੀਆਂ ਗਈਆਂ। ਕਿਤਾਬ ਵਿਚ ਦਸਿਆ ਗਿਆ ਹੈ ਡੇਰਾ ਮਿਲੇਸ਼ੀਆ ਵਿਚ ਤਿੰਨ ਵਿੰਗ ਸਨ। ਅੰਦਰੂਨੀ ਵਿੰਗ ਦਾ ਕੰਮ ਗਰਮਾਈਟ ਨੂੰ ਬਹੁਤ ਚੰਗੀ ਸੁਰੱਖਿਆ ਪ੍ਰਦਾਨ ਕਰਨਾ ਸੀ। ਇਸ ਵਿੰਗ ਦੀ ਜ਼ਿਮੇਵਾਰੀ ਸੀ ਕਿ ਉਹ ਮੁਸੀਬਤ ਦੇ ਸਮੇਂ ਘਟਨਾ ਸਥਲ ਤੋਂ ਰਾਮ ਰਹੀਮ ਨੂੰ ਬਾਹਰ ਕੱਢੇ। (ਪੀਟੀਆਈ)