ਹੁਣ ਕਿਤਾਬਾਂ ਅਤੇ ਕਾਪੀਆਂ 'ਤੇ ਪਲਾਸਟਿਕ ਦਾ ਕਵਰ ਨਹੀਂ ਚੜ੍ਹਾ ਸਕਣਗੇ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸਕੂਲੀ ਵਿਦਿਆਰਥੀਆਂ ਨੂੰ ਹੁਣ ਅਪਣੀਆਂ ਕਾਪੀਆਂ ਅਤੇ ਪਲਾਸਟਿਕ ਦੇ ਕਵਰ ਹਟਾਉਣੇ ਹੋਣਗੇ। ਇਸੇ ਦੇ ਨਾਲ ਹੁਣ ਉਹ ਅਗਲੇ ਸਾਲ ...

now students cannot put plastic cover on books and notebooks

ਨਵੀਂ ਦਿੱਲੀ : ਦਿੱਲੀ ਦੇ ਸਕੂਲੀ ਵਿਦਿਆਰਥੀਆਂ ਨੂੰ ਹੁਣ ਅਪਣੀਆਂ ਕਾਪੀਆਂ ਅਤੇ ਪਲਾਸਟਿਕ ਦੇ ਕਵਰ ਹਟਾਉਣੇ ਹੋਣਗੇ। ਇਸੇ ਦੇ ਨਾਲ ਹੁਣ ਉਹ ਅਗਲੇ ਸਾਲ ਵੀ ਅਜਿਹਾ ਨਹੀਂ ਕਰ ਸਕਣਗੇ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ ਸਾਰੇ ਸਕੂਲਾਂ ਨੂੰ ਆਦੇਸ਼ ਦਿਤਾ ਹੈ ਕਿ ਉਹ ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ 'ਤੇ ਪਲਾਸਟਿਕ ਦੇ ਕਵਰ ਚੜ੍ਹਾਉਣ ਤੋਂ ਰੋਕਣ।

ਪਲਾਸਟਿਕ ਦੇ ਥੈਲਿਆਂ ਅਤੇ ਅਜਿਹੀ ਹੋਰ ਸਮੱਗਰੀ ਦੀ ਵਰਤੋਂ 'ਤੇ ਦਿੱਲੀ ਹਾਈਕੋਰਟ ਦੀ ਪਾਬੰਦੀ ਤੋਂ ਬਾਅਦ ਸਰਕਾਰ ਨੇ ਇਹ ਆਦੇਸ਼ ਦਿਤਾ ਹੈ। ਦਿੱਲੀ ਸਰਕਾਰ ਦੇ ਸਿੱਖਿਆ ਨਿਦੇਸ਼ਾਲਿਆ ਨੇ ਆਦੇਸ਼ ਵਿਚ ਕਿਹਾ ਕਿ ਸਾਰੇ ਪ੍ਰਿੰਸੀਪਲਾਂ ਨੂੰ ਇਹ ਯਕੀਨੀ ਕਰਨ ਦਾ ਆਦੇਸ਼ ਦਿਤਾ ਜਾਂਦਾ ਹੈ ਕਿ ਉਹ ਆਪੋ-ਅਪਣੇ ਸਕੂਲਾਂ ਵਿਚ ਕਾਪੀਆਂ, ਕਿਤਾਬਾਂ 'ਤੇ ਕਵਰ ਚੜ੍ਹਾਉਣ ਲਈ ਕਿਸੇ ਵੀ ਤਰ੍ਹਾਂ ਦੇ ਪਲਾਸਟਿਕ ਕਵਰ ਜਾਂ ਫਿ਼ਲਮ ਦੀ ਵਰਤੋਂ ਨਾ ਹੋਣ ਦੇਣ। 

ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਹ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਅਗਾਮੀ ਨਵੇਂ ਅਕਾਦਮਿਕ ਸੈਸ਼ਨ ਦੀ ਤਿਆਰੀ ਵਿਚ ਲੱਗੇ ਵਿਦਿਆਰਥੀ ਅਪਣੀਆਂ ਨਵੀਂਆਂ ਜਮਾਤਾਂ ਲਈ ਨਵੀਂਆਂ ਕਾਪੀਆਂ, ਕਿਤਾਬਾਂ ਖ਼ਰੀਦ ਰਹੇ ਹਨ। ਸਿੱਖਿਆ ਵਿਭਾਗ ਨੇ ਇਸ ਸਬੰਧੀ ਸਾਰੇ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਵਿਚ ਹਾਈ ਕੋਰਟ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਯਕੀਨੀ ਕਰਨ ਲਈ ਕਿਹਾ ਗਿਆ ਹੈ। 

ਵਾਤਾਵਰਣ ਵਿਭਾਗ ਨੇ ਲਿਖਿਆ ਹੈ ਕਿ ਨਵੇਂ ਅਕਾਦਮਿਕ ਸੈਸ਼ਨ ਦੀ ਤਿਆਰੀ ਵਿਚ ਲੱਗੇ ਵਿਦਿਆਰਥੀ ਨਵੀਂਆਂ ਜਮਾਤਾਂ ਲਈ ਕਾਪੀਆਂ ਅਤੇ ਕਿਤਾਬਾਂ ਖ਼ਰੀਦ ਰਹੇ ਹਨ। ਅਜਿਹੇ ਵਿਚ ਸਿੱਖਿਆ ਵਿਭਾਗ ਸਾਰੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦੇਵੇ ਕਿ ਕੋਈ ਵੀ ਵਿਦਿਆਰਥੀ ਕਾਪੀਆਂ ਅਤੇ ਕਿਤਾਬਾਂ 'ਤੇ ਕਵਰ ਚੜ੍ਹਾਉਣ ਲਈ ਕਿਸੇ ਵੀ ਤਰ੍ਹਾਂ ਦੇ ਪਲਾਸਟਿਕ ਕਵਰ ਜਾਂ ਫਿ਼ਲਮ ਦੀ ਵਰਤੋਂ ਨਾ ਕਰੇ। ਇਸ ਤੋਂ ਬਾਅਦ ਵਿਭਾਗ ਨੇ ਸਾਰੇ ਸਕੂਲ ਮੁਖੀਆਂ ਨੂੰ ਇਸ ਆਦੇਸ਼ ਦਾ ਪਾਲਣ ਯਕੀਨੀ ਕਰਾਉਣ ਦਾ ਨਿਰਦੇਸ਼ ਦਿਤਾ ਹੈ।