ਬਿਹਾਰ ਤੇ ਬੰਗਾਲ ਦੇ ਯਾਤਰੀਆਂ ਲਈ ਵਧੀਆਂ ਪ੍ਰੇਸ਼ਾਨੀਆਂ 8 ਘੰਟੇ ਦੇਰ ਨਾਲ ਚੱਲ ਰਹੀਆਂ ਹਨ ਰੇਲ ਗੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੱਡੀਆਂ ਦੀ ਰਫ਼ਤਾਰ ਤੋਂ ਜ਼ਿਆਦਾ ਸੁਰੱਖਿਆ ਵਲ ਧਿਆਨ : ਰੇਲ ਅਧਿਕਾਰੀ

Railways

 ਦੇਸ਼ ਦੇ ਪੂਰਬੀ ਹਿੱਸੇ ਵਲ ਜਾਣ ਵਾਲੀਆਂ ਰੇਲ ਗੱਡੀਆਂ ਦੇ ਛੇ ਤੋਂ 14 ਘੰਟੇ ਦੇਰ ਨਾਲ ਚੱਲਣ ਕਾਰਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪਛਮੀ ਬੰਗਾਲ ਜਾਣ ਵਾਲੇ ਮੁਸਾਫ਼ਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਧਾਨੀ ਐਕਸਪ੍ਰੈੱਸ ਨੂੰ ਛੱਡ ਕੇ ਜ਼ਿਆਦਾਤਰ ਰੇਲ ਗੱਡੀਆਂ ਛੇ ਤੋਂ 14 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ । ਰੇਲਵੇ ਦੀ ਕੌਮੀ ਟ੍ਰੇਨ ਇੰਕੁਆਇਰੀ ਸਿਸਟਮ (ਐਨ.ਟੀ.ਐਸ.ਈ.) ਵਿਚ ਅਪਡੇਟ ਜਾਣਕਾਰੀ ਅਨੁਸਾਰ, ਪੂਰਬ ਵਲ ਜਾਣ ਵਾਲੀਆਂ ਰੇਲ ਗੱਡੀਆਂ 6 ਤੋਂ 14 ਘੰਟਿਆਂ ਦੇਰੀ ਨਾਲ ਚਲ ਰਹੀਆਂ ਹਨ। ਸਪਤਾਕ੍ਰਤੀ ਸੁਪਰਫਾਸਟ, ਬਿਹਾਰ ਸੰਪਰਕ ਕਰੰਤੀ, ਲੀਚਵੀ ਐਕਸਪ੍ਰੈੱਸ, ਚੰਪਾਰਨ ਹਸਸਾਫ ਐਕਸਪ੍ਰੈੱਸ, ਫ਼ਰੀਡਮ ਫ਼ਾਈਟਰ ਐਕਸਪ੍ਰੈਸ, ਗ਼ਰੀਬਰਥ, ਸਰਬਕ੍ਰੰਤੀ, ਤੂਫ਼ਾਨ ਐਕਸਪ੍ਰੈਸ ਅਤੇ ਦੁਰੰਤੋ ਐਕਸਪ੍ਰੈਸ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁੱਝ ਗੱਡੀਆਂ ਪ੍ਰਧਾਨ ਮੰਤਰੀ ਦੇ ਸੰਸਦੀ ਖੇਤਰ ਵਾਰਾਣਸੀ ਵਲ ਦੀ ਲੰਘਦੀਆਂ ਹਨ । ਐਨ.ਟੀ.ਈ.ਐਸ. ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੇਲਗੱਡੀਆਂ 9 ਤੋਂ 22 ਘੰਟਿਆਂ ਦੀ ਦੇਰੀ ਲਈ ਮੰਜ਼ਿਲ ਤਕ ਜਾ ਰਹੀਆਂ ਹਨ ਜਦਕਿ 7 ਤੋਂ 11 ਘੰਟੇ ਦੀ ਦੇਰੀ ਦਿੱਲੀ ਤਕ ਆ ਰਹੀ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦਾ ਧਿਆਨ ਫ਼ਿਲਹਾਲ ਮੁਰੰਮਤ 'ਤੇ ਹੈ। ਮੁਰੰਮਤ ਅਤੇ ਸੁਰੱਖਿਆ ਤੋਂ ਇਲਾਵਾ ਰੇਲ ਗੱਡੀਆਂ ਦੀ ਰਫ਼ਤਾਰ ਵਧਾਉਣ ਲਈ ਰੇਲਵੇ ਪਟੜੀਆਂ ਦੇ ਦੇਖਭਾਲ ਦਾ ਕੰਮ ਹੋ ਰਿਹਾ ਹੈ ਅਤੇ ਇਸ ਕਾਰਨ ਰੇਲ ਗੱਡੀਆਂ ਦੇ ਚੱਲਣ ਵਿਚ ਦੇਰੀ ਹੋ ਰਹੀ ਹੈ। 

ਰਾਜੀਵ ਐਲ ਠਾਕੁਰ, ਇਕ ਯਾਤਰੀ ਜੋ ਬਿਹਾਰ ਵਿਚ ਮੋਤੀਹਾਰੀ ਗਿਆ ਸੀ, ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਵਿਚ ਕਿਹਾ, “ਬਹੁਤ ਸਮਾਂ ਪਹਿਲਾਂ 24 ਅਪ੍ਰੈਲ ਨੂੰ ਟਿਕਟ ਨੂੰ ਮੋਤੀਹਾਰੀ ਜਾਣ ਲਈ ਟਿਕਟ ਲਈ ਸੀ। ਦੁਪਹਿਰ ਇਕ ਵਜੇ ਤੋਂ ਬਾਅਦ ਹੀ ਪ੍ਰਵਾਰ ਨਾਲ ਆਨੰਦ ਵਿਹਾਰ ਸਟੇਸ਼ਨ ਪਹੁੰਚ ਗਿਆ। ਸਪਤਕਰਾਂਤੀ ਦੇ ਮੋਤੀਹਾਰੀ ਪੁੱਜਣ ਵਿਚ ਅੱਠ ਘੰਟੇ ਤੋਂ ਜ਼ਿਆਦਾ ਦੇਰੀ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸਨੇ ਅਪਣੀ ਟਿਕਟ ਰੱਦ ਕਰਵਾ ਦਿਤੀ।ਇਸੇ ਤਰ੍ਹਾਂ ਬਿਹਾਰ ਦੇ ਦਰਭੰਗਾ ਜਾਣ ਵਾਲੇ ਇਕ ਹੋਰ ਯਾਤਰੀ ਜਸਵੰਤ ਸਿੰਘ ਨੇ ਦਸਿਆ ਕਿ ਤਿੰਨ ਦਿਨ ਪਹਿਲਾਂ ਉਸ ਅਪਣੇ ਸ਼ਹਿਰ ਨੌਂ ਘੰਟੇ ਦੀ ਦੇਰੀ ਨਾਲ ਪਹੁੰਚਿਆ। ਬਿਹਾਰ ਸੰਪਰਕ ਕ੍ਰਾਂਤੀ ਫਿਰ ਸੱਤ ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ ਅਤੇ ਇਹ 22 ਘੰਟਿਆਂ ਦੀ ਦੇਰੀ ਨਾਲ ਪਹੁੰਚ ਰਹੀ ਹੈ। ਗੱਡੀਆਂ ਵਿਚ ਹੋ ਰਹੀ ਦੇਰੀ ਦੇ ਬਾਰੇ ਵਿਚ ਜਵਾਬ ਰੇਲਵੇ ਦੀ ਸਹਾਇਕ ਮਹਾਪ੍ਰਬੰਧਕ ਮੰਜੂ ਗੁਪਤਾ ਨੇ ਦਿੱਤਾ ਕਿ ਤਕਨੀਕੀ ਸਮੱਸਿਆ ਤੋਂ ਇਲਾਵਾ ਕਈ ਵੱਖ-ਵੱਖ ਥਾਵਾਂ ਉਤੇ ਕੰਮ ਚੱਲ ਰਿਹਾ ਹੈ, ਜਿਸ ਕਾਰਨ ਗੱਡੀਆਂ ਦੇ ਚਲਣ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਥੋੜ੍ਹੇ ਸਮੇਂ ਤੱਕ ਮੁਸਾਫਰਾਂ ਨੂੰ ਮੁਸ਼ਕਲ ਹੋਵੇਗੀ ਪਰ ਉਸ ਤੋਂ ਬਾਅਦ ਹਰ ਤਰ੍ਹਾਂ ਦੀ ਸਮੱਸਿਆ ਤੋਂ ਨਜਾਤ ਮਿਲ ਜਾਵੇਗੀ। ਇਕ ਦੋ ਮਹੀਨੇ ਦਾ ਸਮਾਂ ਇਸ ਵਿੱਚ ਹੋਰ ਲੱਗੇਗਾ। ਇਸ ਲਈ ਰੇਲਵੇ ਨੇ ਫਿਲਹਾਲ ਪੰਕਚੁਅਲਿਟੀ ਵਲੋਂ ਧਿਆਨ ਹਟਾ ਕੇ ਮੇਂਟਨੇਂਸ ਉਤੇ ਕੇਂਦਰਿਤ ਕੀਤਾ ਹੋਇਆ ਹੈ। ਦੂਜੇ ਪਾਸੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਚੰਡੀਗੜ੍ਹ 'ਚ ਫ਼ੋਨ ਤੇ ਕਿਹਾ ਕਿ ਵਾਰ ਵਾਰ ਸਹੂਲਤ ਦੇਣ ਦੇ ਨਾਂ ਤੇ ਕਿਰਾਏ ਵਿਚ ਵਾਧਾ ਕਰਨ ਵਾਲੀ ਇਸ ਸਰਕਾਰ ਨੂੰ ਮੁਸਾਫ਼ਰਾਂ ਨੂੰ ਸਹੂਲਤ ਵੀ ਦੇਣੀ ਚਾਹੀਦੀ ਹੈ। (ਪੀਟੀਆਈ)