ਜਦੋਂ ਰਾਹੁਲ ਗਾਂਧੀ ਦੇ ਜਹਾਜ਼ 'ਚ ਆਈ ਤਕਨੀਕੀ ਖਰਾਬੀ ਤਾਂ ਫਿਰ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਹਾਜ਼ ਵਿਚ ਅਚਾਨਕ ਆਈ ਤਕਨੀਕੀ ਖਰਾਬੀ।

Rahul Gandhi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਬਿਹਾਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ। ਇਸੇ ਦੌਰਾਨ ਰਾਸਤੇ ‘ਚ ਉਹਨਾਂ ਦੇ ਜਹਾਜ਼ ਵਿਚ ਅਚਾਨਕ ਤਕਨੀਕੀ ਖਰਾਬੀ ਆ ਗਈ ਅਤੇ ਉਹਨਾਂ ਨੂੰ ਵਾਪਿਸ ਦਿੱਲੀ ਜਾਣਾ ਪਿਆ। ਦੱਸ ਦਈਏ ਕਿ ਰਾਹੁਲ ਗਾਂਧੀ ਦਾ ਸਮਸਤੀਪੁਰ, ਓਡੀਸ਼ਾ ਅਤੇ ਮਹਾਰਾਸ਼ਟਰ ਵਿਚ ਜਨਤਾ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ ਜਿਸ ਕਾਰਨ ਉਹਨਾਂ ਨੇ ਦਿੱਲੀ ਤੋਂ ਪਟਨਾ ਜਾਣ ਲਈ ਉਡਾਨ ਭਰੀ ਸੀ। ਜਹਾਜ਼ ਵਿਚ ਖਰਾਬੀ ਆਉਣ ਕਾਰਨ ਉਹ ਵਾਪਿਸ ਪਰਤ ਆਏ। ਇਸ ਬਾਰੇ ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਹੈ।

ਚੋਣ ਰੈਲੀ ਲਈ ਜਾਣ ਸਮੇਂ ਜਦੋਂ ਰਾਹੁਲ ਗਾਂਧੀ ਦੇ ਜਹਾਜ਼ ਵਿਚ ਤਕਨੀਕੀ ਖਰਾਬੀ ਆਈ ਤਾਂ ਉਹਨਾਂ ਨੇ ਸ਼ੋਸ਼ਲ ਮੀਡੀਆ ‘ਤੇ ਇਕ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਪਟਨਾ ਜਾਂਦੇ ਸਮੇਂ ਉਹਨਾਂ ਦੇ ਜਹਾਜ਼ ਦੇ ਇੰਜਣ ਵਿਚ ਖਰਾਬੀ ਆ ਗਈ ਹੈ ਜਿਸ ਕਾਰਨ ਉਹਨਾਂ ਨੂੰ ਵਾਪਿਸ ਦਿੱਲੀ ਜਾਣਾ ਪਿਆ। ਇਸ ਲਈ ਉਹਨਾਂ ਨੇ ਮਾਫੀ ਵੀ ਮੰਗੀ।

ਮੀਡੀਆ ਰਿਪੋਰਟਾਂ ਮੁਤਾਬਿਕ ਰਾਹੁਲ ਗਾਂਧੀ ਅੱਜ ਕਰੀਬ 12 ਵਜੇ ਸਮਸਤੀਪੁਰ ਵਿਚ ਕਾਂਗਰਸ ਦੇ ਉਮੀਦਵਾਰ ਅਸ਼ੋਕ ਕੁਮਾਰ ਦੇ ਪੱਖ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਸਨ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਓਡੀਸ਼ਾ ਦੇ ਬਾਲਾਸੋਰ ਅਤੇ ਮਹਾਰਾਸ਼ਟਰ ਦੇ ਸੰਗਮਨੇਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ ਦੀ ਲੋਕ ਸਭਾ ਸੀਟ ਅਮੇਠੀ ਤੋਂ ਉਮੀਦਵਾਰ ਹਨ।