ਸਨਿਚਰਵਾਰ ਨੂੰ ਵਾਧਾ ਦਰ ਰਹੀ ਸੱਭ ਤੋਂ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੁੱਗਣਾ ਹੋਣ ਦੀ ਔਸਤ ਦਰ ਫ਼ਿਲਹਾਲ 9.1 ਦਿਨ ਹੈ। ਜਦਕਿ ਸ਼ੁਕਰਵਾਰ ਨੂੰ ਸਵੇਰੇ

file photo

ਨਵੀਂ ਦਿੱਲੀ, 25 ਅਪ੍ਰੈਲ: ਸਰਕਾਰ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੁੱਗਣਾ ਹੋਣ ਦੀ ਔਸਤ ਦਰ ਫ਼ਿਲਹਾਲ 9.1 ਦਿਨ ਹੈ। ਜਦਕਿ ਸ਼ੁਕਰਵਾਰ ਨੂੰ ਸਵੇਰੇ ਅੱਠ ਵਜੇ ਤੋਂ ਸਨਿਚਰਵਾਰ ਸਵੇਰੇ ਅੱਠ ਵਜੇ ਤਕ ਦੇਸ਼ ’ਚ ਨਵੇਂ ਮਾਮਲਿਆਂ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਤੋਂ ਹਰ ਰੋਜ਼ ਦੇ ਆਧਾਰ ’ਤੇ ਸੱਭ ਤੋਂ ਘੱਟ ਵਾਧਾ ਦਰ ਹੈ।

ਕੋਰੋਨਾ ਵਾਇਰਸ ’ਤੇ ਉੱਚ ਅਧਿਕਾਰ ਪ੍ਰਾਪਤ ਮੰਤਰੀ ਸਮੂਹ (ਜੀ.ਓ.ਐਮ.) ਦੀ 13ਵੀਂ ਬੈਠਕ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੀ ਪ੍ਰਧਾਨਗੀ ’ਚ ਸਨਿਚਰਵਾਰ ਨੂੰ ਹੋਈ। ਮੰਤਰਾਲੇ ਨੇ ਕਿਹਾ ਕਿ ਅਜੇ ਕੋਰੋਨਾ ਵਾਇਰਸ ਕਰ ਕੇ ਮੌਤ ਦਰ 3.1 ਫ਼ੀ ਸਦੀ ਹੈ ਜਦਕਿ ਮਰੀਜ਼ਾਂ ਦੇ ਲਾਗਮੁਕਤ ਹੋਣ ਦੀ ਦਰ 20 ਫ਼ੀ ਸਦੀ ਤੋਂ ਜ਼ਿਆਦਾ ਹੈ,

ਜੋ ਕਿ ਜ਼ਿਆਦਾਤਰ ਦੇਸ਼ਾਂ ਮੁਕਾਬਲੇ ਬਿਹਤਰ ਹੈ ਅਤੇ ਇਸ ਨੂੰ ਦੇਸ਼ ਅੰਦਰ ਤਾਲਾਬੰਦੀ ਅਤੇ ਪਾਬੰਦੀਸ਼ੁਦਾ ਖੇਤਰ ਐਲਾਨ ਕਰਨ ਦੀ ਰਣਨੀਤੀ ਦੇ ਸਾਕਾਰਾਤਮਕ ਅਸਰ ਵਜੋਂ ਵੇਖਿਆ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਅੱਜ ਦੀ ਤਰੀਕ ’ਚ ਇਕ ਲੱਖ ਤੋਂ ਜ਼ਿਆਦਾ ਪੀ.ਪੀ.ਟੀ. ਕਿੱਟ ਅਤੇ ਐਨ-95 ਮਾਸਕ ਦੇਸ਼ ’ਚ ਹਰ ਰੋਜ਼ ਬਣ ਰਹੇ ਹਨ। ਅਜੇ ਦੇਸ਼ ਅੰਦਰ ਪੀ.ਪੀ.ਈ. ਦੇ 104 ਦੇਸੀ ਨਿਰਮਾਤਾ ਅਤੇ ਐਨ-95 ਮਾਸਕ ਦੇ ਤਿੰਨ ਨਿਰਮਾਤਾ ਹਨ। ਇਸ ਤੋਂ ਇਲਾਵਾ ਦੇਸੀ ਨਿਰਮਾਤਾਵਾਂ ਜ਼ਰੀਏ ਵੈਂਟੀਲੇਟਰਾਂ ਦੀ ਨਿਰਮਾਣ ਵੀ ਸ਼ੁਰੂ ਹੋ ਗਿਆ ਹੈ।  (ਪੀਟੀਆਈ