'ਸੋਸ਼ਲ ਡਿਸਟੈਂਸਿੰਗ' ਦੀ ਪਾਲਣਾ ਕਰਨ ਲਈ ਚਾਲਕ ਨੇ ਬਦਲਿਆ ਰਿਕਸ਼ਾ ਦਾ ਡਿਜ਼ਾਇਨ, ਮਿਲੀ Job Offer  

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਸ ਦੇ ਮੁਰੀਦ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਬਣ ਗਏ।

File Photo

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਦਾ ਅਸਰ ਜ਼ਿਆਦਾਤਰ ਲੋਕਾਂ ਉੱਤੇ ਵੇਖਣ ਨੂੰ ਮਿਲਿਆ ਹੈ। ਹਾਲਾਂਕਿ, ਇਸ ਵਿਚ ਵੀ, ਸਭ ਤੋਂ ਵੱਧ ਮੁਸ਼ਕਲ ਖਾਣ-ਕਮਾਉਣ ਵਾਲਿਆਂ ਨੂੰ ਹੋ ਰਹੀ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਇਸ ਸਮੇਂ ਨਵੀਆਂ ਕਾਢਾਂ ਕੱਢ ਰਹੇ ਹਨ। ਇੱਕ ਈ-ਰਿਕਸ਼ਾ ਚਾਲਕ ਡਰਾਈਵਰ ਨੇ ਆਪਣੇ ਰਿਕਸ਼ਾ ਵਿਚ ਕੁੱਝ ਵੱਖਰੇ ਬਦਲਾਅ ਕੀਤੇ ਹਨ ਜਿਸ ਦੇ ਮੁਰੀਦ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਬਣ ਗਏ। ਉਹਨਾਂ ਨੇ ਮੁਰੀਦ ਹੋ ਕੇ ਰਿਕਸ਼ਾ ਚਾਲਕ ਨੂੰ ਕੰਪਨੀ ਵਿਚ ਨੌਕਰੀ ਕਰਨ ਦਾ ਆਫਰ ਵੀ ਦਿੱਤਾ ਹੈ। 

ਵੀਡੀਓ ਹੋ ਰਹੀ ਹੈ ਵਾਇਰਲ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਮਾਜਿਕ ਦੂਰੀਆਂ ਦੀ ਅਪੀਲ 'ਤੇ ਇਕ ਈ-ਰਿਕਸ਼ਾ ਚਾਲਕ ਨੇ ਆਪਣੇ ਰਿਕਸ਼ਾ ਵਿਚ ਅਜਿਹਾ ਬਦਲਾਅ ਕੀਤਾ ਹੈ ਕਿ ਕੋਈ ਵੀ ਯਾਤਰੀ ਇਕ ਦੂਜੇ ਦੇ ਸੰਪਰਕ ਵਿਚ ਨਹੀਂ ਆਵੇਗਾ। ਇਸ ਰਿਕਸ਼ਾ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਕੋਈ ਵੀ ਸਵਾਰੀ ਇਕ ਦੂਜੇ ਨੂੰ ਨਹੀਂ ਛੂਹ ਸਕੇਗੀ। ਰਿਕਸ਼ਾ ਡਰਾਈਵਰ ਆਪਣੇ ਤੋਂ ਇਲਾਵਾ 4 ਯਾਤਰੀਆਂ ਨੂੰ ਆਰਾਮ ਨਾਲ ਬਿਠਾ ਸਕਦਾ ਹੈ।

ਆਨੰਦ ਮਹਿੰਦਰਾ ਨੇ ਸਾਂਝੀ ਕੀਤੀ ਵੀਡੀਓ
ਵੀਡੀਓ ਨੂੰ ਸਾਂਝਾ ਕਰਦੇ ਸਮੇਂ ਆਨੰਦ ਮਹਿੰਦਰਾ ਨੇ ਉਕਤ ਡਰਾਈਵਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਮਹਿੰਦਰਾ ਨੇ ਕਿਹਾ ਕਿ 'ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਨਵੀਂ ਕਾਢਾਂ ਕੱਢਦੇ ਅਤੇ ਨਵੀਆਂ ਪਰਸਥਿਤੀਆਂ ਵਿਚ ਢਲ ਜਾਣ ਤੇ ਜਦੋਂ ਦੇਖਦਾ ਹਾਂ ਤਾਂ ਹੈਰਾਨ ਰਹਿ ਜਾਂਦਾ ਹਾਂ''

ਇਸ ਤੋਂ ਬਾਅਦ, ਮਹਿੰਦਰਾ ਨੇ ਆਪਣੀ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ (ਆਟੋ ਅਤੇ ਫਾਰਮ ਸੈਕਟਰ) ਰਾਜੇਸ਼ ਜੇਜੂਰੀਕਰ ਨੂੰ ਸਲਾਹ ਦਿੱਤੀ ਕਿ ਉਹ ਇਸ ਡਰਾਈਵਰ ਨੂੰ ਖੋਜ ਅਤੇ ਵਿਕਾਸ ਟੀਮ ਵਿੱਚ ਸਲਾਹਕਾਰ ਨਿਯੁਕਤ ਕਰੇ। ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਇਹ ਡਰਾਈਵਰ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਹਾਲਾਂਕਿ, ਇਸਦਾ ਨਾਮ ਅਤੇ ਇਹ ਕਿਸ ਜ਼ਿਲ੍ਹੇ ਦਾ ਵਸਨੀਕ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ।