ਕੋਰੋਨਾ ਵਾਇਰਸ ਜੰਗ ਵਿਚ ਜ਼ਿਆਦਾ ਟੈਸਟ ਜ਼ਰੂਰੀ : ਡਾ. ਮਨਮੋਹਨ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਵਾਸੀ ਮਜ਼ਦੂਰਾਂ ਨੂੰ ਨਕਦੀ ਅਤੇ ਅਨਾਜ ਦੀ ਲੋੜ : ਚਿਦੰਬਰਮ

ਕੋਰੋਨਾ ਵਾਇਰਸ ਜੰਗ ਵਿਚ ਜ਼ਿਆਦਾ ਟੈਸਟ ਜ਼ਰੂਰੀ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ, 26 ਅਪ੍ਰੈਲ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜੰਗੀ ਪੱਧਰ ਦੀਆਂ ਜਾਂਚ ਸਹੂਲਤਾਂ ਤੋਂ ਬਿਨਾਂ, ਭਾਰਤ ਕੋਰੋਨਾਵਾਇਰਸ ਕਾਰਨ ਪੈਦਾ ਹੋਈਆਂ ਚੁਨੌਤੀਆਂ ਨਾਲ ਨਹੀਂ ਸਿੱਝ ਸਕੇਗਾ। ਉਨ੍ਹਾਂ ਕਾਂਗਰਸ ਦੁਆਰਾ ਜਾਰੀ ਵੀਡੀਉ ਵਿਚ ਕਿਹਾ ਕਿ ਜਾਂਚ ਅਤੇ ਪੀੜਤਾਂ ਦਾ ਪਤਾ ਲਾਉਣਾ ਇਸ ਸਮੱਸਿਆ ਨਾਲ ਲੜਨ ਵਿਚ ਅਹਿਮ ਹੈ। ਉਨ੍ਹਾਂ ਕਿਹਾ, 'ਲੋੜੀਂਦੀ ਗਿਣਤੀ ਵਿਚ ਟੈਸਟ ਨਾ ਹੋਣ ਕਾਰਨ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਉਦੋਂ ਤਕ ਨਹੀਂ ਕੀਤਾ ਜਾ ਸਕਦਾ ਜਦ ਤਕ ਭਾਰੀ ਗਿਣਤੀ ਵਿਚ ਟੈਸਟ ਨਹੀਂ ਹੋਣਗੇ।' ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਸਬੰਧ ਵਿਚ ਆਰਥਕ ਸੁਰੱਖਿਆ ਦੇ ਵਿਸ਼ੇ 'ਤੇ ਵੀ ਜ਼ੋਰ ਦਿਤਾ।

         ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਵਾਸੀਆਂ ਦੀ ਸੁਰੱਖਿਆ  ਲਈ ਪਾਰਟੀ ਕੋਲ ਵਿਆਪਕ ਰੂਪਰੇਖਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਸਾਨੂੰ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਪ੍ਰਵਾਸੀ ਮਜ਼ਦੂਰ ਸੁਰੱਖਿਅਤ ਰਹਿਣ ਪਰ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਇਸ ਗੱਲ ਨੂੰ ਅਮਲ ਵਿਚ ਲਿਆਉਣ ਵਾਸਤੇ ਅਸਲ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੋਵੇਗੀ। ਵੱਖ ਵੱਖ ਰਾਜ ਸਰਕਾਰਾਂ ਇਸ ਸਮੱਸਿਆ ਨੂੰ ਸੁਲਝਾਉਣ ਲਈ ਵੱਖ ਵੱਖ ਕਾਰਜ ਪ੍ਰਣਾਲੀਆਂ ਚੁਣ ਸਕਦੀਆਂ ਹਨ।'


     ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਜਿਸ ਰਾਜ ਨਾਲ ਸਬੰਧਤ ਹੈ, ਇਹ ਉਸ ਰਾਜ 'ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਹੋਰ ਰਾਜਾਂ ਵਿਚੋਂ ਅਪਣੇ ਮਜ਼ਦੂਰਾਂ ਨੂੰ ਕੱਢਣ ਦੇ ਤਰੀਕੇ ਲੱਭਣ। ਉਨ੍ਹਾਂ ਕਿਹਾ, 'ਪ੍ਰਵਾਸੀ ਮਜ਼ਦੂਰਾਂ ਨੂੰ ਨਕਦੀ ਅਤੇ ਅਨਾਜ ਦੇਣ ਦੀ ਲੋੜ ਹੈ ਪਰ ਬਹੁਤਿਆਂ ਨੂੰ ਉਥੇ ਹੀ ਰਹਿਣਾ ਪਵੇਗਾ ਜਿਥੇ ਉਹ ਹਨ।'