ਸਾਊਦੀ ਅਰਬ ਨੇ ਕੋਰੜੇ ਮਾਰਨ ਦੀ ਸਜ਼ਾ ਬੰਦ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਊਦੀ ਅਰਬ ਦੀ ਸੁਪਰੀਮ ਕੋਰਟ ਨੇ ਦੇਸ਼ ’ਚ ਕੋਰੜੇ ਮਾਰਨ ਦੀ ਸਜ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਸਾਊਦੀ ਅਰਬ ਦੇ ਸ਼ਾਹ ਅਤੇ ¬ਕ੍ਰਾਉਨ ਪਿ੍ਰੰਸ ਵਲੋਂ ਮਨੁੱਖੀ

File Photo

ਰਿਆਦ, 25 ਅਪ੍ਰੈਲ : ਸਾਊਦੀ ਅਰਬ ਦੀ ਸੁਪਰੀਮ ਕੋਰਟ ਨੇ ਦੇਸ਼ ’ਚ ਕੋਰੜੇ ਮਾਰਨ ਦੀ ਸਜ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਸਾਊਦੀ ਅਰਬ ਦੇ ਸ਼ਾਹ ਅਤੇ ¬ਕ੍ਰਾਉਨ ਪਿ੍ਰੰਸ ਵਲੋਂ ਮਨੁੱਖੀ ਅਧਿਕਾਰ ਦੀ ਦਿਸ਼ਾ ਵਲ ਚੁੱਕਿਆ ਗਿਆ ਇਹ ਨਵਾਂ ਕਦਮ ਹੈ। ਦੇਸ਼ ਦੀ ਅਦਾਲਤਾਂ ਵਲੋਂ ਦਿਤੀ ਜਾਣ ਵਾਲੀ ਕੋੜੇ ਮਾਰਨ ਦੀ ਸਜ਼ਾ ਦਾ ਪੂਰੀ ਦੁਨੀਆਂ ਦੇ ਮਨੁੱਖੀ ਅਧਿਕਾਰ ਸਮੂਹ ਵਿਰੋਧ ਕਰਦੇ ਹਨ ਕਿਉਂਕਿ ਕਈ ਵਾਰ ਅਦਾਲਤਾਂ 100 ਕੋੜੇ ਤਕ ਮਾਰਨ ਦੀ ਸਜ਼ਾ ਸੁਣਾਉਂਦੀ ਹੈ।

ਸਾਊਦੀ ਅਰਬ ਦੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਤਾਜਾ ਸੁਧਾਰ ਦਾ ਟੀਚਾ ‘‘ਦੇਸ਼ ਨੂੰ ਸ਼ਰੀਰਕ ਸਜ਼ਾ ਦੇ ਵਿਰੁਧ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਾਪਦੰਡਾ ਦੇ ਹੋਰ ਨੇੜੇ ਲਿਆਉਣਾ ਹੈ।’’ ਫ਼ਿਲਹਾਲ ਵਿਆਤ ਤੋਂ ਪਹਿਲਾਂ ਸਰੀਰਕ ਸਬੰਧ, ਸ਼ਾਂਤੀ ਭੰਗ ਕਰਨਾ ਅਤੇ ਕਤਲ ਤਕ ਦੇ ਮਾਮਲਿਆਂ ’ਚ ਅਦਾਲਤਾਂ ਆਸਾਨੀ ਨਾਲ ਦੋਸ਼ੀ ਨੂੰ ਕੋਰੜੇ ਮਾਰਨ ਦੀ ਸਜ਼ਾ ਸੁਣਾ ਸਕਦੀ ਸੀ। ਕੋਰਟ ਨੇ ਇਕ ਬਿਆਨ ’ਚ ਕਿਹਾ ਹੈ ਕਿ ਭਵਿੱਖ ’ਚ ਜੱਜਾਂ ਨੂੰ ਜ਼ੁਰਮਾਨਾ, ਜੇਲ ਜਾਂ ਫਿਰਰ ਭਾਈਚਾਰੇ ਦੀ ਸੇਵਾ ਵਰਗੀ ਸਜ਼ਾਵਾਂ ਦੀ ਚੋਣ ਕਰਨੀ ਹੋਵੇਗੀ। (ਪੀਟੀਆਈ)