ਤੁਰਤ ਐਂਟੀਬਾਡੀ ਜਾਂਚ ਕਿਟ ਦੇ ਪ੍ਰਯੋਗ ’ਤੇ ਅਸਥਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਤੋਂ ਆਈਆਂ ਜਾਂਚ ਕਿੱਟਾਂ ਦਾ ਵਿਸ਼ਲੇਸ਼ਣ ਕਰ ਰਿਹੈ ਆਈ.ਸੀ.ਐਮ.ਆਰ.

File Photo

ਨਵੀਂ ਦਿੱਲੀ, 25 ਅਪ੍ਰੈਲ: ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਦੀ ਤੁਰਤ ਐਂਟੀਬਾਡੀ ਜਾਂਚ ਕਿਟ ਦਾ ਉਸ ਸਮੇਂ ਤਕ ਪ੍ਰਯੋਗ ਨਾ ਕਰਨ ਨੂੰ ਕਿਹਾ ਗਿਆ ਹੈ ਜਦੋ ਤਕ ਕਿ ਭਾਰਤੀ ਮੈਡੀਕਲ ਰੀਸਰਚ ਕੌਂਸਲ (ਆਈ.ਸੀ.ਐਮ.ਆਰ.) ਇਸ ਦੀ ਸਟੀਕਤਾ ਦੀ ਮੁੜ ਜਾਂਚ ਨਹੀਂ ਕਰ ਲੈਂਦੀ ਹੈ। 
ਸੂਤਰਾਂ ਨੇ ਸਨਿਚਰਵਾਰ ਨੂੰ ਕਿਹਾ ਕਿ ਆਈ.ਸੀ.ਐਮ.ਆਰ. ਵਲੋਂ ਗਠਤ ਟੀਮਾਂ ਉਨ੍ਹਾਂ ਤੁਰਤ ਐਂਟੀਬਾਡੀ ਜਾਂਚ ਕਿੱਟ ਦਾ ਵਿਸ਼ਲੇਸ਼ਣ ਕਰ ਰਹੀਆਂ ਹਨ ਜੋ ਚੀਨੀ ਕੰਪਨੀਆਂ ਤੋਂ ਖ਼ਰੀਦੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਜਾਂਚ ਦਾ ਉਦੇਸ਼ ਇਨ੍ਹਾਂ ਕਿੱਟਾਂ ਦੇ ਦਰੁਸਤ ਹੋਣ ਦਾ ਪਤਾ ਕਰਨਾ ਹੈ ਕਿਉਂਕਿ ਕੁੱਝ ਸੂਬਿਆਂ ਤੋਂ ਇਹ ਖ਼ਬਰਾਂ ਆਈਆਂ ਸਨ ਕਿ ਇਹ ਖ਼ਰਾਬ ਹਨ ਅਤੇ ਗ਼ਲਤ ਨਤੀਜੇ ਦੇ ਰਹੀਆਂ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਸੀ ਕਿ ਜਾਂਚ ਕਿੱਟ ਦੇ ਨਤੀਜੇ ਥਾਂ-ਥਾਂ ’ਤੇ ਵੱਖ-ਵੱਖ ਆ ਰਹੇ ਹਨ ਅਤੇ ‘ਇਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।’

ਉਧਰ ਭਾਰਤ ’ਚ ਕੋਰੋਨਾ ਵਾਇਰਸ ਦੀ ਤੁਰਤ ਜਾਂਚ ਲਈ 5.5 ਲੱਖ ਕਿੱਟਾਂ ਦੀ ਸਪਲਾਈ ਕਰਨ ਵਾਲੀਆਂ ਚੀਨ ਦੀਆਂ ਦੋ ਕੰਪਨੀਆਂ ਨੇ ਕਿਹਾ ਹੈ ਕਿ ਉਹ ਅਪਣੇ ਉਤਪਾਦਾਂ ਦੇ ਨਤੀਜਿਆਂ ’ਚ ਸਟੀਕਤਾ ਨਾ ਹੋਣ ਦੀਆਂ ਸ਼ਿਕਾਇਤਾਂ ਦੇ ਮਾਮਲੇ ’ਚ ਜਾਂਚ ’ਚ ਸਹਿਯੋਗ ਕਰਨ ਨੂੰ ਤਿਆਰ ਹਨ। 
ਵੱਖ-ਵੱਖ ਬਿਆਨਾਂ ’ਚ ਗਵਾਂਗਝੋਊ ਵੋਂਦਫ਼ੋ ਬਾਇਉਟੈੱਕ ਅਤੇ ਲਿਵਜ਼ੋਨ ਡਾਇਗਨੋਸਟਿਕਸ ਨੇ ਕਿਹਾ ਹੈ ਕਿ ਉਹ ਅਪਣੇ ਉਤਪਾਦਾਂ ਅਤੇ ਲਿਵਜ਼ੋਨ ਡਾਇਗਨੋਸਟਿਕਸ ਨੂੰ ਕਿਹਾ ਹੈ ਕਿ ਉਹ ਅਪਣੇ ਉਤਪਾਦਾਂ ਲਈ ਕੁਆਲਟੀ ਨਿਯਮਾਂ ਦਾ ਸਖਤਾਈ ਨਾਲ ਪਾਲਣ ਕਰਦੀਆਂ ਹਨ। ਕੰਪਨੀਆਂ ਨੇ ਕਿਹਾ ਕਿ ਸਹੀ ਨਤੀਜੇ ਪ੍ਰਾਪਤ ਕਰਨ ਲਈ ਕਿੱਟਾਂ ਨੂੰ ਰੱਖੇ ਜਾਣ ਅਤੇ ਉਨ੍ਹਾਂ ਦੇ ਪ੍ਰਯੋਗ ਲਈ ਹਦਾਇਤਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।    (ਪੀਟੀਆਈ