ਅਗਲੇ 24 ਘੰਟਿਆਂ ਵਿਚ ਪੰਜਾਬ ’ਚ ਇਹਨਾਂ ਥਾਵਾਂ ’ਤੇ ਧੂੜ ਭਰੀ ਹਨੇਰੀ ਨਾਲ ਹੋ ਸਕਦੀ ਹੈ ਭਾਰੀ ਬਾਰਿਸ਼
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ...
ਨਵੀਂ ਦਿੱਲੀ: ਪੰਜਾਬ ਵਿਚ ਅਗਲੇ 24 ਘੰਟਿਆਂ ਵਿਚ ਤੇਜ਼ ਹਵਾਵਾਂ ਦੇ ਨਾਲ ਧੂੜ ਵਾਲੀ ਹਵਾ ਅਤੇ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ। ਅੰਮ੍ਰਿਤਸਰ, ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਕਠੂਆ, ਲੁਧਿਆਣਾ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਆਦਿ ਜ਼ਿਲ੍ਹਿਆਂ ਵਿਚ ਗਰਜ ਨਾਲ ਬਾਰਿਸ਼ ਹੋ ਸਕਦੀ ਹੈ।
ਦਸ ਦਈਏ ਕਿ ਰਾਜਧਾਨੀ ਦਿੱਲੀ ਦੇ ਨਾਲ ਰਾਸ਼ਟਰੀ ਖੇਤਰ ਦੇ ਕਈ ਇਲਾਕਿਆਂ ਵਿਚ ਐਤਵਾਰ ਸਵੇਰੇ ਗਰਜ ਦੇ ਨਾਲ ਤੇਜ਼ ਬਾਰਿਸ਼ ਹੋਈ ਹੈ। ਸਾਊਥ ਦਿੱਲੀ ਦੇ ਮੁਨਿਰਕਾ, ਕਟਵਾਰਿਆ ਸਰਾਇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਵੇਰੇ-ਸਵੇਰੇ ਹੀ ਬਾਰਿਸ਼ ਹੋ ਗਈ। ਲਾਕਡਾਊਨ ਦੌਰਾਨ ਕੁੱਝ ਦੇਰ ਲਈ ਹੋਈ ਬਾਰਿਸ਼ ਕਾਰਨ ਰਾਸ਼ਟਰੀ ਰਾਜਧਾਨੀ ਦੇ ਮੌਸਮ ਦਾ ਮਿਜਾਜ਼ ਬਦਲ ਗਿਆ।
ਪੂਰਬੀ ਦਿੱਲੀ ਦੇ ਪਾਂਡਵ ਨਗਰ, ਲੱਛਮੀ ਨਗਰ ਅਤੇ ਮਿਊਰ ਵਿਹਾਰ ਇਲਾਕੇ ਵਿਚ ਵੀ ਬਾਰਿਸ਼ ਹੋਈ। ਦਿੱਲੀ-ਐਨਸੀਆਰ ਦੇ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਦੇ ਵੀ ਕੁੱਝ ਇਲਾਕਿਆਂ ਵਿਚ ਤੇਜ਼ ਹਵਾ ਨਾਲ ਬਾਰਿਸ਼ ਹੋਈ ਹੈ। ਇਸ ਤੋਂ ਇਲਾਵਾ ਦਿੱਲੀ ਦੇ ਕਈ ਇਲਾਕਿਆਂ ਵਿਚ ਧੂੜ ਵਾਲਾ ਤੂਫ਼ਾਨ ਆਇਆ ਹੈ। ਇਸ ਦੇ ਨਾਲ ਹੀ ਧੁੱਪ ਵੀ ਨਿਕਲੀ ਹੈ। ਮੌਸਮ ਵਿਭਾਗ ਨੇ ਅਪਣੇ ਭਵਿੱਖਬਾਣੀ ਵਿਚ ਮੌਸਮ ਵਿਚ ਤਬਦੀਲੀਆਂ ਬਾਰੇ ਗੱਲ ਕੀਤੀ ਸੀ।
ਇਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿਚ ਸ਼ੁੱਕਰਵਾਰ ਨੂੰ ਧੁੱਪ ਨਿਕਲੀ ਸੀ। ਇਸ ਦੌਰਾਨ ਇੱਥੇ ਦਾ ਤਾਪਮਾਨ ਆਮ ਨਾਲੋਂ ਇਕ ਡਿਗਰੀ ਜ਼ਿਆਦਾ ਰਿਹਾ। ਇਹ 38.4 ਡਿਗਰੀ ਸੈਲਸੀਅਸ ਦਰਜ ਹੋਇਆ ਸੀ। ਉੱਥੇ ਹੀ ਘਟ ਤਾਪਮਾਨ 20.2 ਡਿਗਰੀ ਸੈਲਸੀਅਸ ਤਕ ਜਾ ਪਹੁੰਚਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇੱਥੇ ਮੌਸਮ ਦਾ ਮਿਜ਼ਾਜ਼ ਬਦਲ ਸਕਦਾ ਹੈ।
ਮੌਸਮ ਵਿਭਾਗ ਨੇ ਕੇਂਦਰ, ਦਿੱਲੀ ਦੇ ਕੁਲਦੀਪ ਸ਼੍ਰੀਵਾਸਤਵ ਨੇ ਜਾਣਕਾਰੀ ਦਿੱਤੀ ਸੀ ਕਿ ਪੱਛਮੀ ਡਿਸਟਰਬੈਂਸ ਅਤੇ ਪੂਰਬੀ ਹਵਾਵਾਂ ਕਾਰਨ ਸੋਮਵਾਰ ਤਕ ਇੱਥੇ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦਿੱਲੀ ਦੇ ਕਈ ਇਲਾਕਿਆਂ ਵਿਚ ਐਤਵਾਰ ਅਤੇ ਸੋਮਵਾਰ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ। ਇਸ ਤੋਂ ਇਲਾਵਾ ਦੇਸ਼ ਦੇ ਕਈ ਰਾਜ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਵੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਈ ਹੈ। ਪ੍ਰਯਾਗਰਾਜ, ਕਾਨਪੁਰ ਅਤੇ ਬਨਾਰਸ ਵਿਚ 1 ਮਿਲੀਮੀਟਰ ਦੇ ਆਸਪਾਸ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਚ ਇਸ ਬਦਲਾਅ ਦਾ ਅਸਰ ਪੂਰਬੀ ਤੋਂ ਲੈ ਕੇ ਪੱਛਮੀ ਉੱਤਰ ਪ੍ਰਦੇਸ਼ ਤਕ ਨਾਲ ਹੀ ਬੁੰਦੇਲਖੰਡ ਅਤੇ ਤਰਾਈ ਦੇ ਜ਼ਿਲ੍ਹਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਅਗਲੇ ਦੋ ਤਿੰਨ ਦਿਨ ਹਲਕੀ ਬੂੰਦਾਬੂੰਦੀ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਆਗਰਾ, ਅਲੀਗੜ੍ਹ ਅਤੇ ਬੁਲੰਦਸ਼ਹਿਰ ਵਿਚ ਵੀ ਹਲਕੀ ਬੂੰਦਾਬੂੰਦੀ ਦਾ ਅਨੁਮਾਨ ਹੈ। ਲਖਨਊ ਦੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਵੀ ਅੱਜ ਸਵੇਰੇ ਤੋਂ ਬਦਲ਼ ਛਾਏ ਹੋਏ ਹਨ। ਇਹ ਸਿਲਸਿਲਾ ਅਗਲੇ 3 ਦਿਨਾਂ ਤਕ ਬਰਕਰਾਰ ਰਹੇਗਾ। ਜੇ ਧੁੱਪ ਵੀ ਨਿਕਲੇਗੀ ਤਾਂ ਉਹ ਵੀ ਘਟ। ਇਸ ਦੇ ਨਾਲ ਹੀ ਠੰਡੀ ਹਵਾ ਵੀ ਚਲਦੀ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।