ਲਾੜਾ ਹੋਇਆ ਕੋਰੋਨਾ ਪਾਜ਼ੀਟਿਵ ਤਾਂ ਪੀਪੀਈ ਕਿੱਟ ਪਾ ਕੇ ਵਿਆਹ ਕਰਵਾਉਣ ਪਹੁੰਚੀ ਲਾੜੀ
ਲਾੜੇ ਦੇ ਨਾਲ ਉਸ ਦੀ ਮਾਂ ਵੀ ਕੋਰੋਨਾ ਪਾਜ਼ੀਟਿਵ
ਕੇਰਲ - ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਭਾਵੇਂ ਕਈ ਲੋਕਾਂ ਦਾ ਜੀਵਨ ਰੁਕ ਜਿਹਾ ਗਿਆ ਹੈ ਕੇਰਲ ਦੇ ਤਿਰੂਵਨੰਤਪੁਰਮ ਵਿਚ ਇੱਕ ਮੈਡੀਕਲ ਕਾਲਜ ਦੇ ਕੋਰੋਨਾ ਵਾਰਡ ਵਿਚ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ, ਜਦੋਂ ਇੱਕ ਲਾੜੀ ਪੀਪੀਈ ਕਿੱਟ ਪਾ ਕੇ ਹਸਪਤਾਲ ਪਹੁੰਚੀ। ਦਰਅਸਲ, ਲਾੜਾ ਸ਼ਰਤ ਮੋਨ ਅਤੇ ਦੁਲਹਨ ਅਭਿਰਾਮੀ ਦੋਵੇਂ ਅਲਾਪੂਝਾ ਦੇ ਕਨਕਰੀ ਦੇ ਵਸਨੀਕ ਹਨ।
ਕੁਝ ਦਿਨ ਪਹਿਲਾਂ ਸ਼ਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸ਼ਰਤ ਵਿਦੇਸ਼ ਵਿਚ ਕੰਮ ਕਰਦਾ ਹੈ ਪਰ ਆਪਣੇ ਵਿਆਹ ਲਈ ਉਹ ਭਾਰਤ ਆਇਆ ਹੋਇਆ ਸੀ। ਵਿਆਦ ਦੀ ਖਰੀਦਦਾਰੀ ਕਰਦੇ ਹੋਏ ਕੋਰੋਨਾ ਦੇ ਸੰਪਰਕ ਵਿਚ ਆਇਆ। ਸ਼ਰਤ ਦੀ ਰਿਪਰੋਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੀ ਮਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ। ਕੋਰੋਨਾ ਦੀ ਵਜ੍ਹਾ ਕਰ ਕੇ ਸ਼ਰਤ ਅਤੇ ਉਸ ਦੀ ਮਾਂ ਦੋਨੋਂ ਹੀ ਕੋਰੋਨਾ ਵਾਰਡ ਵਿਚ ਭਰਤੀ ਸਨ।
ਸ਼ਰਤਾ ਦਾ ਵਿਆਹ 25 ਅ੍ਰਪੈਲ ਨੂੰ ਹੋਣਾ ਸੀ। ਦੋਨਾਂ ਪਰਿਵਾਰਾਂ ਨੇ ਵਿਆਹ ਦੀ ਤਾਰੀਕ ਅੱਗੇ ਪਾਉਣ ਦੀ ਜਗ੍ਹਾ ਉਸੇ ਦਿਨ ਹੀ ਵਿਆਹ ਕਰਨ ਦੀ ਸੋਚੀ। ਇਸ ਦੇ ਲਈ ਉਹਨਾਂ ਨੇ ਜ਼ਿਲਾ ਕਲੈਕਟਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਤੋਂ ਵਿਆਹ ਲਈ ਮਨਜ਼ੂਰੀ ਮੰਗੀ। ਆਖਿਰਕਾਰ ਵਿਆਹ 25 ਅ੍ਰਪੈਲ ਨੂੰ ਹੀ ਅਲਾਪੂਜਾ ਮੈਡੀਕਲ ਕਾਲਜ ਦੇ ਕੋਵਿਡ ਵਾਰਡ ਵਿਚ ਹੋ ਗਿਆ। ਵਿਆਹ ਲਈ ਲਾੜੀ ਅਭਿਰਾਮੀ ਅਤੇ ਇਕ ਹੋਰ ਰਿਸ਼ਤੇਦਾਰ ਨੂੰ ਪੀਪਈਕਿੱਟ ਪਾ ਕੇ ਕੋਰੋਨਾ ਵਾਰਡ ਵਿਚ ਜਾਣ ਦੀ ਇਜ਼ਾਜਤ ਦਿੱਤੀ ਗਈ।
ਵਾਰਡ ਵਿਚ ਹੀ ਲਾੜ-ਲਾੜੀ ਨੂੰ ਲਾੜੇ ਦੀ ਮਾਂ ਨੇ ਮਾਲਾ ਵੀ ਪਹਿਨਣ ਲਈ ਦਿੱਤੀ ਜਿਸ ਤੋਂ ਬਾਅਦ ਵਿਆਹ ਸੰਪੰਨ ਹੋ ਗਿਆ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਲਹਿਰ ਕਾਰਨ ਵਿਆਹ ਵਿਚ ਘੱਟ ਤੋਂ ਘੱਟ ਲੋਕਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕੋਰੋਨਾ ਕਰ ਕੇ ਸਿਰਫ਼ ਵਿਆਹ ਵਿਚ ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਿਚ ਰੁਕਾਵਟ ਦੇਖਣ ਨੂੰ ਮਿਲ ਰਹੀ ਹੈ।