ਗੂਗਲ ਤੇ ਮਾਈਕ੍ਰੋਸਾਫ਼ਟ ਦੇ CEO ਨੇ ਜਤਾਈ ਭਾਰਤ ਦੇ ਹਾਲਾਤ 'ਤੇ ਚਿੰਤਾ, ਵਧਾਇਆ ਮਦਦ ਲਈ ਹੱਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕੀ ਸਰਕਾਰ ਦਾ ਵੀ ਕੀਤਾ ਧੰਨਵਾਦ

CEOs of Google and Microsoft express concern over situation in India

ਨਵੀਂ ਦਿੱਲੀ - ਗੂਗਲ ਦੇ ਸੀਈਓ ਸੁੰਦਰ ਪਿਚਾਈ ਅਤੇ ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ ਨੇ ਕੋਰੋਨਾ ਮਹਾਮਾਰੀ ਦੌਰਾਨ ਹਸਪਤਾਲਾਂ ਅਤੇ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਭਾਰਤ ਦੀ ਮਦਦ ਕਰਨ ਦਾ ਭਰੋਸਾ ਜਤਾਇਆ ਹੈ।

ਸੁੰਦਰ ਪਿਚਾਈ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਕੰਪਨੀ ਮੈਡੀਕਲ ਸਪਲਾਈ, ਹਾਈ ਰਿਸਕ ਸਮੁਦਾਇ ਦੀ ਮਦਦ ਅਤੇ ਖਤਰਨਾਕ ਵਾਇਰਲ ਦੇ ਬਾਰੇ ਵਿਚ ਅਹਿਮ ਜਾਣਕਾਰੀ ਦੇ ਪ੍ਰਸਾਰ ਲਈ ਯੂਨੀਸੈਫ ਅਤੇ ਗਿਵ ਇੰਡੀਆ ਨੂੰ 135 ਕਰੋੜ ਰੁਪਏ ਮੁਹੱਈਆ ਕਰਵਾਏਗੀ। ਉਹਨਾਂ ਲਿਖਿਆ, "ਮੈਂ ਭਾਰਤ ਵਿਚ ਵਿਗੜ ਰਹੇ ਕੋਵਿਡ ਸੰਕਟ ਨਾਲ ਟੁੱਟ ਗਿਆ ਹਾਂ ..." 

ਉਧਰ ਮਾਈਕ੍ਰੋਸਾੱਫਟ ਦੇ ਸੀਈਓ ਸੱਤਿਆ ਨਡੇਲਾ ਨੇ ਕਿਹਾ ਕਿ ਉਹ ਭਾਰਤ ਵਿਚ ਮੌਜੂਦਾ ਕੋਰੋਨਾ ਵਾਇਰਸ ਸੰਕਟ ਕਾਰਨ 'ਟੁੱਟ ਗਏ ਹਨ ਅਤੇ ਉਹਨਾਂ ਦੀ ਕੰਪਨੀ ਰਾਹਤ ਕਾਰਜਾਂ ਅਤੇ ਆਕਸੀਜਨ ਉਪਕਰਣਾਂ ਦੀ ਖਰੀਦ ਨੂੰ ਸਮਰਥਨ ਦੇਣ ਲਈ ਆਪਣੇ ਸਰੋਤਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਦੀ ਰਹੇਗੀ। ਮਾਈਕ੍ਰੋ ਬਲਾਗਿਗ ਵੈੱਬਸਾਈਟ ਟਵਿੱਟਰ 'ਤੇ ਉਹਨਾਂ ਨੇ ਅਮਰੀਕਾ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ

ਜਿਸ ਨੇ ਸੰਕਟ ਦੀ ਘੜੀ ਵਿਚ ਭਾਰਤ ਦੀ ਮਦਦ ਦਾ ਭਰੋਸਾ ਦਿੱਤਾ ਹੈ। ਉਹਨਾਂ ਨੇ ਲਿਖਿਆ ਕਿ ਮੈਂ ਭਾਰਤ ਦੇ ਹਾਲਾਤ ਦੇਖ ਕੇ ਟੁੱਟ ਗਿਆ ਹਾਂ। ਮੈਂ ਧੰਨਵਾਦੀ ਹਾਂ ਕਿ ਅਮਰੀਕੀ ਸਰਕਾਰ ਮਦਦ ਕਰ ਰਹੀ ਹੈ, ਮਾਈਕ੍ਰੋਸਾਫ਼ਟ ਆਪਣੀ ਅਵਾਜ਼ ਅਤੇ ਤਕਨੀਕ ਦੀ ਵਰਤੋਂ ਅਹਿਮ ਆਕਸਜੀਨ ਕੰਸਟੈਸ਼ਨ ਉਪਕਰਣ ਖਰੀਦਣ ਵਿਚ ਸਹਾਇਤਾ ਲਈ ਦੇਣ ਲਈ ਕਰਦੀ ਰਹੇਗੀ।