ਦੀਪ ਸਿੱਧੂ ਨੂੰ ਦੂਜੇ ਕੇਸ 'ਚੋਂ ਵੀ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੀਬ ਤਿੰਨ ਮਹੀਨਿਆਂ ਤੋਂ ਪੁਲਿਸ ਹਿਰਾਸਤ ’ਚ ਬੰਦ ਦੀਪ ਸਿੱਧੂ ਨੂੰ ਦੂਜੇ ਕੇਸ ਵਿਚ ਵੀ ਜ਼ਮਾਨਤ ਮਿਲ ਗਈ ਹੈ।

Deep Sidhu

ਨਵੀਂ ਦਿੱਲੀ: 26 ਜਨਵਰੀ ਮੌਕੇ ਲਾਲ ਕਿਲ੍ਹੇ ਵਿਚ ਵਾਪਰੇ ਘਟਨਾਕ੍ਰਾਮ ਦੇ ਮਾਮਲੇ ਵਿਚ ਕਰੀਬ ਤਿੰਨ ਮਹੀਨਿਆਂ ਤੋਂ ਪੁਲਿਸ ਹਿਰਾਸਤ ’ਚ ਬੰਦ ਦੀਪ ਸਿੱਧੂ ਨੂੰ ਦੂਜੇ ਕੇਸ ਵਿਚ ਵੀ ਜ਼ਮਾਨਤ ਮਿਲ ਗਈ ਹੈ। ਇਹ ਜਾਣਕਾਰੀ ਵਕੀਲ ਹਰਿੰਦਰ ਸਿੰਘ ਖੋਸਾ ਵਲੋਂ ਸਾਂਝੀ ਕੀਤੀ ਗਈ।

ਦੱਸ ਦਈਏ ਕਿ ਇਕ ਕੇਸ ਵਿਚ ਦੀਪ ਸਿੱਧੂ ਦੀ ਜ਼ਮਾਨਤ ਪਹਿਲਾਂ ਹੀ ਹੋ ਗਈ ਸੀ ਪਰ ਜਿਸ ਦਿਨ ਉਸ ਨੇ ਬਾਹਰ ਆਉਣਾ ਸੀ, ਉਸੇ ਦਿਨ ਉਸ ਉੱਤੇ ਇਕ ਹੋਰ ਕੇਸ ਦਰਜ ਕੀਤਾ ਗਿਆ। ਦੀਪ ਸਿੱਧੂ ’ਤੇ ਕੇਸ ਦਰਜ ਕਰਕੇ ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ ਸੀ। ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਸੀ ਅਤੇ ਅੱਜ ਦੀਪ ਸਿੱਧੂ ਦੀ ਦੂਜੇ ਕੇਸ ਵਿਚ ਵੀ ਜ਼ਮਾਨਤ ਹੋ ਗਈ ਹੈ।