ਕਾਂਗੜਾ 'ਚ HRTC ਦੀ ਪਲਟੀ ਬੱਸ, ਇਕ ਦੀ ਮੌਤ, ਕਈ ਜ਼ਖ਼ਮੀ
ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਤਾਲ ਕਰਵਾਇਆ ਗਿਆ ਭਰਤੀ
HRTC overturning bus in Kangra
ਡਮਟਾਲ: ਜ਼ਿਲ੍ਹਾ ਕਾਂਗੜਾ ਵਿਚ ਸੋਮਵਾਰ ਸਵੇਰੇ ਇੱਕ ਸੜਕ ਹਾਦਸਾ ਵਾਪਰ ਗਿਆ। ਜਿਥੇ ਹਿਮਾਚਲ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜ਼ਿਲ੍ਹੇ ਦੇ ਸੈਂਡੂ ਬਰਗਾਹ ਕੋਲ ਪਲਟ ਗਈ। ਐਚਆਰਟੀਸੀ ਦੀ ਬੱਸ ਪਲਟਣ ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਵਿੱਚ 10 ਲੋਕ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਬੱਸ ਸੰਧੂ ਤੋਂ ਪਾਲਮਪੁਰ ਜਾ ਰਹੀ ਸੀ। ਡਰਾਈਵਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਬ੍ਰੇਕ ਫੇਲ੍ਹ ਹੋਣਾ ਸੀ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਟਾਂਡਾ ਮੈਡੀਕਲ ਕਾਲਜ ਲਿਜਾਇਆ ਗਿਆ ਹੈ। ਦੂਜੇ ਪਾਸੇ ਹਾਦਸੇ ਵਿੱਚ ਮਰਨ ਵਾਲੀ 65 ਸਾਲਾ ਔਰਤ ਦੀ ਪਛਾਣ ਰੱਤੀ ਦੇਵੀ ਵਜੋਂ ਹੋਈ ਹੈ ਜੋ ਕਿ ਸੈਂਡੂ ਦੀ ਰਹਿਣ ਵਾਲੀ ਸੀ।