ਮੰਤਰੀ ਸੰਦੀਪ ਸਿੰਘ 'ਤੇ ਇਲਜ਼ਾਮ ਲਗਾਉਣ ਵਾਲੀ ਕੋਚ 'ਤੇ ਹਮਲਾ, ਸਕੂਟੀ 'ਚ ਪੈਟਰੋਲ ਪਵਾਉਣ ਜਾ ਰਹੀ ਸੀ ਮਹਿਲਾ ਕੋਚ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਕੋਚ ਰਾਤ ਕਰੀਬ 9 ਵਜੇ ਆਪਣੀ ਸਕੂਟੀ 'ਚ ਪੈਟਰੋਲ ਪਵਾਉਣ ਲਈ ਆਪਣੀ ਮਹਿਲਾ ਦੋਸਤ ਨਾਲ ਪੰਚਕੂਲਾ ਜਾ ਰਹੀ ਸੀ

Attack on the coach accusing Minister Sandeep Singh

 

ਹਰਿਆਣਾ - ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ 'ਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਕੋਚ ਰਾਤ ਕਰੀਬ 9 ਵਜੇ ਆਪਣੀ ਸਕੂਟੀ 'ਚ ਪੈਟਰੋਲ ਪਵਾਉਣ ਲਈ ਆਪਣੀ ਮਹਿਲਾ ਦੋਸਤ ਨਾਲ ਪੰਚਕੂਲਾ ਜਾ ਰਹੀ ਸੀ। ਇਸੇ ਦੌਰਾਨ ਸੈਕਟਰ-8 ਵਿਚ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਇੱਕ ਬਲੈਕ ਐਂਡੀਵਰ ਨੇ ਸਰਵਿਸ ਰੋਡ ’ਤੇ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। 

ਇਸ ਦੌਰਾਨ ਉਹ ਵਾਲ-ਵਾਲ ਬਚੀ। ਹਾਲਾਂਕਿ ਇਸ ਤੋਂ ਬਾਅਦ ਐਂਡੀਵਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜੂਨੀਅਰ ਮਹਿਲਾ ਕੋਚ ਨੇ ਸੈਕਟਰ 5 ਦੇ ਥਾਣੇ ਵਿਚ ਇਸ ਮਾਮਲੇ ਦੀ ਤਹਿਰੀਕ ਦਿੱਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਹਮਲਾਵਰ ਐਂਡੇਵਰ ਪੰਜਾਬ ਨੰਬਰ ਦੀ ਸੀ। ਇਸ ਜਾਨਲੇਵਾ ਹਮਲੇ ਤੋਂ ਪਹਿਲਾਂ ਜੂਨੀਅਰ ਮਹਿਲਾ ਕੋਚ ਨੂੰ ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਧਮਕੀਆਂ ਮਿਲੀਆਂ ਸਨ। ਇਹ ਧਮਕੀ ਹਮਲੇ ਤੋਂ 2 ਘੰਟੇ ਪਹਿਲਾਂ ਦਿੱਤੀ ਗਈ ਸੀ।

ਧਮਕੀ ਦੇਣ ਵਾਲੇ ਨੇ ਕਿਹਾ ਸੀ ਕਿ ਹੁਣ ਤੱਕ ਉਹ ਧਮਕੀਆਂ ਦੇ ਰਿਹਾ ਸੀ, ਹੁਣ ਉਹ ਕਰ ਕੇ ਵੀ ਦਿਖਾਵੇਗਾ। ਇਸ ਤੋਂ ਬਾਅਦ ਇਹ ਹਮਲਾ ਹੋਇਆ। ਕੋਚ ਮੁਤਾਬਕ ਉਸ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਸ 'ਤੇ ਹਮਲਾ ਹੋਇਆ ਹੈ।  
ਜੂਨੀਅਰ ਮਹਿਲਾ ਕੋਚ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਉਸ ਨੇ 29 ਦਸੰਬਰ 2022 ਨੂੰ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

ਇਹ ਸ਼ਿਕਾਇਤ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ਼ ਸੀ। ਤਹਿਰੀਰ ਦੇ ਆਧਾਰ ’ਤੇ ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਖ਼ਿਲਾਫ਼ ਧਾਰਾ 342, 354, 354ਏ, 354ਬੀ, 506 ਆਈਪੀਸੀ ਤਹਿਤ ਕੇਸ ਦਰਜ ਕੀਤਾ ਸੀ। ਕੇਸ ਤੋਂ ਬਾਅਦ ਮੈਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਹਰਿਆਣਾ ਪੁਲਿਸ ਨੇ ਮੈਨੂੰ ਸੁਰੱਖਿਆ ਦਿੱਤੀ ਹੋਈ ਹੈ।

ਜੂਨੀਅਰ ਮਹਿਲਾ ਕੋਚ ਨੇ ਤਹਿਰੀਰ 'ਚ ਹਮਲਾਵਰ ਦੇ ਕਿਰਦਾਰ ਦਾ ਜ਼ਿਕਰ ਕੀਤਾ ਹੈ। ਕੋਚ ਨੇ ਰਿਪੋਰਟ ਦਿੱਤੀ ਹੈ ਕਿ ਐਂਡੇਵਰ ਚਲਾ ਰਹੇ ਵਿਅਕਤੀ ਦੇ ਲੰਬੇ ਵਾਲ ਸਨ, ਅਤੇ ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਸਨ। ਹਮਲੇ ਦੌਰਾਨ ਉਸ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਉਹ ਆਪਣੀ ਕਾਰ ਵਿਚ ਫ਼ਰਾਰ ਹੋ ਗਿਆ। ਹਾਲਾਂਕਿ ਇਸ ਦੌਰਾਨ ਕਈ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ। 

ਮਹਿਲਾ ਕੋਚ ਨੇ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਉਸ ਨੇ ਡਾਇਲ 112 'ਤੇ ਕਾਲ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਕੋਚ ਨੇ ਆਪਣੀ ਸੁਰੱਖਿਆ ਅਧਿਕਾਰੀ ਐਸਆਈ ਨੇਹਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਕੋਚ ਨੇ ਦੱਸਿਆ ਕਿ ਇਹ ਮੇਰੀ ਸੁਰੱਖਿਆ ਦੀ ਉਲੰਘਣਾ ਸੀ ਅਤੇ ਮੇਰੀ ਜਾਨ ਲਈ ਵੀ ਖਤਰਾ ਸੀ, ਜਿਸ ਕਾਰਨ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।