ED ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ TMC ਨੇਤਾ ਅਨੁਬਰਤਾ ਮੰਡਲ ਦੀ ਧੀ ਸੁਕੰਨਿਆ ਨੂੰ ਕੀਤਾ ਗ੍ਰਿਫ਼ਤਾਰ  

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਅਨੁਬਰਤ ਮੰਡਲ ਦਾ ਨਾਂ ਵੀ ਸ਼ਾਮਲ ਹੈ।

ED arrests TMC leader Anubrata Mondal's daughter Sukanya

ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਅਨੁਬਰਤਾ ਮੰਡਲ ਦੀ ਧੀ ਸੁਕੰਨਿਆ ਮੰਡਲ ਨੂੰ ਪਸ਼ੂ ਤਸਕਰੀ ਦੇ ਮਾਮਲੇ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਸ ਤੋਂ ਪਹਿਲਾਂ ਕਥਿਤ ਪਸ਼ੂ ਤਸਕਰੀ ਦੇ ਮਾਮਲੇ 'ਚ ਅਨੁਬਰਤ ਮੰਡਲ ਨੂੰ ਗ੍ਰਿਫ਼ਤਾਰ ਕੀਤਾ ਸੀ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸੁਕੰਨਿਆ ਮੰਡਲ ਤੋਂ ਕੁਝ ਮੌਕਿਆਂ 'ਤੇ ਈਡੀ ਨੇ ਪੁੱਛਗਿੱਛ ਕੀਤੀ ਸੀ।

ਟੀਐਮਸੀ ਦੀ ਬੀਰਭੂਮ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਅਨੁਬਰਤਾ ਮੰਡਲ ਨੂੰ ਸੀਬੀਆਈ ਨੇ ਪਿਛਲੇ ਸਾਲ ਅਗਸਤ ਵਿਚ ਪਸ਼ੂਆਂ ਦੀ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਅਨੁਬਰਤ ਮੰਡਲ ਦਾ ਨਾਂ ਵੀ ਸ਼ਾਮਲ ਹੈ।