ਮਨੀਸ਼ ਸਿਸੋਦੀਆ ਦੀ ਪਤਨੀ ਦੀ ਸਿਹਤ ਵਿਗੜੀ, ਹਸਪਤਾਲ ’ਚ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਮਾ ਸਿਸੋਦੀਆ ਇਕ ਆਟੋਇਮਿਊਨ ਡਿਸਆਰਡਰ, ਮਲਟੀਪਲ ਸਕਲੇਰੋਸਿਸ ਬੀਮਾਰੀ ਤੋਂ ਪੀੜਤ ਹੈ

photo

 

ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਦੀ ਸਿਹਤ ਅਚਾਨਕ ਵਿਗੜ ਗਈ ਹੈ। ਸਿਹਤ ਵਿਗੜ ਕਾਰਨ ਸਿਸੋਦੀਆ ਦੀ ਪਤਨੀ ਨੂੰ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਜਾਂਚ ਚੱਲ ਰਹੀ ਹੈ। ਛੇਤੀ ਹੀ ਇਸ ਬਾਰੇ ਅਪਡੇਟ ਜਾਰੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੀਮਾ ਸਿਸੋਦੀਆ ਇਕ ਆਟੋਇਮਿਊਨ ਡਿਸਆਰਡਰ, ਮਲਟੀਪਲ ਸਕਲੇਰੋਸਿਸ ਬੀਮਾਰੀ ਤੋਂ ਪੀੜਤ ਹੈ।

ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਨੇ ਅਪਣੀ ਪਤਨੀ ਦੀ ਬੀਮਾਰੀ ਨੂੰ ਲੈ ਕੇ ‘ਆਪ’ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਮੈਂ ਜੇਲ ਚਲਾ ਜਾਵਾਂਗਾ ਤਾਂ ਉਨ੍ਹਾਂ ਦਾ ਖ਼ਿਆਲ ਰੱਖਣਾ। ਇੰਨਾ ਹੀ ਨਹੀਂ ਸਿਸੋਦੀਆ ਅਪਣੀ ਜ਼ਮਾਨਤ ਪਟੀਸ਼ਨਾਂ ਵਿਚ ਅਪਣੀ ਪਤਨੀ ਦੀ ਖਰਾਬ ਸਿਹਤ ਦਾ ਹਵਾਲ ਦਿੰਦੇ ਰਹੇ ਹਨ।