ਮਾਪਿਆਂ ਦੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਪੁੱਤ ਨੇ ਲਿਆ ਫਾਹਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

BAMS ਦਾ ਵਿਦਿਆਰਥੀ ਸੀ ਮ੍ਰਿਤਕ

photo

 

ਭੋਪਾਲ: ਮੱਧ ਪ੍ਰਦੇਸ਼ ਦੇ ਭੋਪਾਲ ਦੇ ਕੋਲਾਰ ਇਲਾਕੇ 'ਚ ਮੈਡੀਕਲ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮੰਗਲਵਾਰ ਨੂੰ ਉਸ ਦੀ ਲਾਸ਼ ਐਲਐਨ ਆਯੁਰਵੈਦਿਕ ਕਾਲਜ ਦੇ ਹੋਸਟਲ ਵਿੱਚ ਲਟਕਦੀ ਮਿਲੀ। ਉਹ ਮੂਲ ਰੂਪ ਵਿੱਚ ਜਬਲਪੁਰ ਦਾ ਰਹਿਣ ਵਾਲਾ ਸੀ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿਚ ਉਸ ਨੇ ਤਣਾਅ ਵਿਚ ਮਰਨ ਬਾਰੇ ਲਿਖਿਆ ਹੈ। ਖਾਸ ਗੱਲ ਇਹ ਹੈ ਕਿ ਅੱਜ ਉਨ੍ਹਾਂ ਦੇ ਮਾਤਾ-ਪਿਤਾ ਦੀ ਵਿਆਹ ਦੀ ਵਰ੍ਹੇਗੰਢ ਵੀ ਸੀ।

ਇਹ ਵੀ ਪੜ੍ਹੋ: ਵਿਆਹ ਵਾਲੇ ਘਰ ਵਿਛੇ ਸੱਥਰ, ਲਾੜੇ ਦੀ ਪਾਣੀ ਵਿਚ ਡੁੱਬਣ ਨਾਲ ਹੋਈ ਮੌਤ 

ਜਾਣਕਾਰੀ ਦਿੰਦਿਆਂ ਟੀਆਈ ਜੈ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਪਟੇਲ (20) ਪੁੱਤਰ ਪ੍ਰਵਿੰਦਰ ਪਟੇਲ, ਜੋ ਕਿ ਜਬਲਪੁਰ ਦਾ ਰਹਿਣ ਵਾਲਾ ਸੀ, ਐਲਐਨਸੀਟੀ ਗਰੁੱਪ, ਭੋਪਾਲ ਦੇ ਐਲਐਨ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਿੱਚ ਪੜ੍ਹਦਾ ਸੀ। ਇੱਥੇ ਉਹ ਬੀਏਐਮਐਸ ਪਹਿਲੇ ਸਾਲ ਦਾ ਵਿਦਿਆਰਥੀ ਸੀ। ਉਸ ਨੇ ਪਿਛਲੇ ਮਹੀਨੇ ਹੀ ਕਾਲਜ ਵਿੱਚ ਦਾਖ਼ਲਾ ਲਿਆ ਸੀ ਅਤੇ ਕਾਲਜ ਦੇ ਹੋਸਟਲ ਵਿੱਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਵੈਨ ਨੂੰ ਲੱਗੀ ਭਿਆਨਕ ਅੱਗ, ਬੱਸ 'ਚ ਸਵਾਰ ਸਨ 25 ਬੱਚੇ 

ਅੰਮ੍ਰਿਤ ਸੋਮਵਾਰ ਰਾਤ ਨੂੰ ਹੀ ਜਬਲਪੁਰ ਸਥਿਤ ਆਪਣੇ ਘਰ ਤੋਂ ਭੋਪਾਲ ਆਇਆ ਸੀ। ਮੰਗਲਵਾਰ ਸਵੇਰੇ ਉਹ ਰੋਜ਼ਾਨਾ ਵਾਂਗ ਕਾਲਜ ਗਿਆ। ਇਸ ਤੋਂ ਬਾਅਦ ਉਸ ਨੇ ਸਵੇਰੇ ਕਰੀਬ 11:30 ਵਜੇ ਹੋਸਟਲ ਦੇ ਕਮਰਾ ਨੰਬਰ ਐੱਫ-9 'ਚ ਫਾਹਾ ਲੈ ਲਿਆ। ਘਟਨਾ ਦਾ ਪਤਾ ਦੁਪਹਿਰ 1:30 ਵਜੇ ਉਸ ਸਮੇਂ ਲੱਗਾ ਜਦੋਂ ਉਸ ਦਾ ਜਮਾਤੀ ਕਮਰੇ ਵਿਚ ਪਹੁੰਚਿਆ। ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਮਿਲੇ ਸੁਸਾਈਡ ਨੋਟ 'ਚ ਵਿਦਿਆਰਥੀ ਨੇ ਤਣਾਅ ਕਾਰਨ ਖੁਦਕੁਸ਼ੀ ਕਰਨ ਬਾਰੇ ਲਿਖਿਆ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।

ਮੰਗਲਵਾਰ ਨੂੰ ਅੰਮ੍ਰਿਤ ਦੇ ਮਾਤਾ-ਪਿਤਾ ਦੀ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਸ ਨੇ ਆਪਣੇ ਮੋਬਾਈਲ 'ਚ ਆਪਣੇ ਵਟਸਐਪ ਸਟੇਟਸ 'ਤੇ ਮਾਪਿਆਂ ਦੀ ਫੋਟੋ ਲਗਾਈ ਹੋਈ ਸੀ। ਨਾਲ ਹੀ ਕੈਪਸ਼ਨ 'ਚ 'ਹੈਪੀ ਮੈਰਿਜ ਐਨੀਵਰਸਰੀ ਮੰਮੀ-ਪਾਪਾ' ਲਿਖਿਆ ਸੀ।