26/11 Mumbai Attacks News : 26/11 ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੇ ਮੁੰਬਈ ਹਮਲੇ ਵਿਚ ਸ਼ਮੂਲੀਅਤ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

26/11 Mumbai Attacks News : ਦੋਸਤ ਨੂੰ ਹਮਲੇ ਦੀ ਸਾਜ਼ਿਸ਼ ਰਚਣ ਲਈ ਠਹਿਰਾਇਆ ਜ਼ਿੰਮੇਵਾਰ

Mumbai Attacks & 26/11 Mastermind Tahawwur Rana Images.

26/11 Mastermind Tahawwur Rana denies involvement in Mumbai Attacks Latest news in Punjabi : 26/11 ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੇ ਮੁੰਬਈ ਕ੍ਰਾਈਮ ਬ੍ਰਾਂਚ ਵਲੋਂ ਪੁੱਛਗਿੱਛ ਦੌਰਾਨ 26/11 ਮੁੰਬਈ ਅਤਿਵਾਦੀ ਹਮਲੇ ਵਿਚ ਅਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦਾ ਹਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਸ ਨੇ ਅਪਣੇ ਬਚਪਨ ਦੇ ਦੋਸਤ ਡੇਵਿਡ ਕੋਲਮੈਨ ਹੈਡਲੀ ਨੂੰ ਹਮਲੇ ਦੀ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਠਹਿਰਾਇਆ। 

ਤਹੱਵੁਰ ਰਾਣਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਦਿੱਲੀ, ਮੁੰਬਈ ਅਤੇ ਕੇਰਲ ਗਿਆ ਸੀ ਅਤੇ ਨਾਲ ਹੀ ਕਿਹਾ ਕਿ ਉਹ ਕੇਰਲ ਵਿਚ ਅਪਣੇ ਜਾਣਕਾਰਾਂ ਨੂੰ ਮਿਲਣ ਗਿਆ ਸੀ। ਉਸ ਨੇ ਏਜੰਸੀ ਨੂੰ ਨਾਮ ਅਤੇ ਪਤੇ ਦੇ ਦਿਤੇ ਹਨ। ਮੁੰਬਈ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਉਸ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਛੇਤੀ ਹੀ ਕੇਰਲ ਦਾ ਦੌਰਾ ਕਰ ਸਕਦੀ ਹੈ।