Pahalgam Terror Attack: ਜੰਮੂ-ਕਸ਼ਮੀਰ ’ਚ ਹੁਣ ਤੱਕ 6 ਅਤਿਵਾਦੀਆਂ ਦੇ ਢਾਹੇ ਗਏ ਘਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ’ਚ ਕਥਿਤ ਭੂਮਿਕਾ ਸਾਹਮਣੇ ਆਉਣ ਮਗਰੋਂ ਕੀਤੀ ਗਈ ਕਾਰਵਾਈ

6 houses of terrorists demolished in Jammu and Kashmir so far

 


Pahalgam Terror Attack: ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ, ਜੰਮੂ-ਕਸ਼ਮੀਰ ਵਿੱਚ ਹੁਣ ਤੱਕ 6 ਅਤਿਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਇਨ੍ਹਾਂ ਵਿੱਚ ਲਸ਼ਕਰ ਦੇ ਆਸਿਫ਼ ਸ਼ੇਖ, ਆਦਿਲ ਥੋਕਰ, ਹਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਜੈਸ਼ ਦਾ ਅਹਿਸਾਨ 2018 ਵਿੱਚ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਵਾਪਸ ਆਇਆ ਸੀ। ਪਹਿਲਗਾਮ ਹਮਲੇ ਵਿੱਚ ਆਸਿਫ਼ ਅਤੇ ਆਦਿਲ ਦੇ ਨਾਮ ਸਾਹਮਣੇ ਆਏ ਸਨ। ਫੌਜ ਨੇ ਇਹ ਕਾਰਵਾਈ ਤ੍ਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ।