Jammu Kashmir News: ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤੀ ਫ਼ੌਜ ਨੇ ਦਿੱਤਾ ਢੁੱਕਵਾਂ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਗੋਲੀਬਾਰੀ ਵਿੱਚ ਕਿਸੇ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ

Jammu Kashmir

 

Jammu Kashmir News: ਪਾਕਿਸਤਾਨੀ ਫ਼ੌਜ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਕੰਟਰੋਲ ਰੇਖਾ 'ਤੇ ਕਈ ਚੌਕੀਆਂ 'ਤੇ ਗੋਲੀਬਾਰੀ ਕੀਤੀ। ਭਾਰਤੀ ਫ਼ੌਜ ਨੇ ਵੀ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਦਾ ਜਵਾਬ ਦਿੱਤਾ। ਇਸ ਗੋਲੀਬਾਰੀ ਵਿੱਚ ਕਿਸੇ ਵੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਫੌਜ ਕੰਟਰੋਲ ਰੇਖਾ 'ਤੇ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।

ਸ੍ਰੀਨਗਰ ਵਿੱਚ ਰੱਖਿਆ ਅਧਿਕਾਰੀਆਂ ਨੇ ਕਿਹਾ, "25-26 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ, ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਪਾਰ ਕਈ ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ।"

ਉਨ੍ਹਾਂ ਕਿਹਾ ਕਿ ਫ਼ੌਜ ਦੇ ਜਵਾਨਾਂ ਨੇ ਜੰਗਬੰਦੀ ਦੀ ਉਲੰਘਣਾ ਦਾ ਢੁਕਵਾਂ ਜਵਾਬ ਦਿੱਤਾ।

ਇਸ ਦੇ ਨਾਲ ਹੀ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ, ਘਾਟੀ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਜਾਰੀ ਹੈ। ਸ਼ੁੱਕਰਵਾਰ ਨੂੰ 4 ਅਤਿਵਾਦੀਆਂ ਦੇ ਘਰ ਧਮਾਕਿਆਂ ਨਾਲ ਢਾਹ ਦਿੱਤੇ ਗਏ। ਤ੍ਰਾਲ ਵਿੱਚ ਅਤਿਵਾਦੀ ਆਸਿਫ਼ ਸ਼ੇਖ ਅਤੇ ਅਨੰਤਨਾਗ ਵਿੱਚ ਆਦਿਲ ਥੋਕਰ ਦੇ ਘਰ ਧਮਾਕੇ ਕੀਤੇ ਗਏ।

ਪੁਲਵਾਮਾ ਦੇ ਮੁਰਾਨ ਵਿੱਚ ਜੈਸ਼-ਏ-ਮੁਹੰਮਦ ਦੇ ਸਰਗਰਮ ਅਤਿਵਾਦੀ ਅਹਿਸਾਨ ਉਲ ਹੱਕ ਦੇ ਘਰ ਨੂੰ ਉਡਾ ਦਿੱਤਾ ਗਿਆ। ਹੱਕ 2018 ਵਿੱਚ ਪਾਕਿਸਤਾਨ ਗਿਆ ਅਤੇ ਸਿਖਲਾਈ ਲਈ। ਇਸ ਦੇ ਨਾਲ ਹੀ ਪੁਲਵਾਮਾ ਦੇ ਕਾਚੀਪੋਰਾ ਇਲਾਕੇ ਵਿੱਚ ਲਸ਼ਕਰ ਦੇ ਅਤਿਵਾਦੀ ਹਰੀਸ ਅਹਿਮਦ ਦਾ ਘਰ ਵੀ ਤਬਾਹ ਕਰ ਦਿੱਤਾ ਗਿਆ ਹੈ।