Jammu and Kashmir : ਆਖਿਰ ਜੰਨਤ ਦੀ ਧਰਤੀ ਕਿਉਂ ਹੋਣ ਲੱਗੀ ਲਹੂ ਲੁਹਾਣ
Jammu and Kashmir : ਜਿਥੇ ਜਾ ਕੇ ਲੋਕਾਂ ਨੂੰ ਮਿਲਦਾ ਸੀ ਸਕੂਨ, ਉਥੋਂ ਕਿਉਂ ਸੁਣ ਨੂੰ ਮਿਲ ਰਹੇ ਨੇ ਹੌਕੇ
Delhi News in Punjabi : ਕਸ਼ਮੀਰ ਨਾਂ ਸੁਣਦੇ ਹੀ ਸਭ ਤੋਂ ਪਹਿਲਾਂ ਸਾਡੇ ਮਨ ’ਚ ਉਸਦੀਆਂ ਸੁੰਦਰ ਵਾਦੀਆਂ, ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਝੀਲਾਂ ਨਜ਼ਾਰਾ ਅੱਖਾਂ ਸਾਹਮਣੇ ਆ ਜਾਂਦਾ ਹੈ। ਲੋਕ ਆਪਣੀਆਂ ਚਿੰਤਾਵਾਂ ਨੂੰ ਪਿੱਛੇ ਛੱਡ ਕੇ ਇਸ ਧਰਤੀ ’ਤੇ ਸਕੂਨ ਵਾਲੀ ਜਿੰਦਗੀ ਜਿਊਣ ਜਾਂਦੇ ਹਨ ਤੇ ਉਥੋਂ ਕਈ ਪ੍ਰਕਾਰ ਦੀਆਂ ਰੰਗ ਬਰੰਗੀਆਂ ਯਾਦਾਂ ਬੁਣ ਕੇ ਆਪਣੇ ਨਾਲ ਲੈ ਆਉਂਦੇ ਹਨ। ਕਿ ਤੁਸੀਂ ਜਾਣਦੇ ਹੋ ਕਸ਼ਮੀਰ ਘਾਟੀ ਦੇ ਨਾਂ ਦਾ ਕੀ ਇਤਿਹਾਸ ਹੈ ਤਾਂ ਆਓ ਜਾਣਦੇ ਹਾਂ ਸਾਂਝਾ ਕਰਦੇ ਹਾਂ ਇਤਿਹਾਸ ..........!
ਇਸਦਾ ਇਤਿਹਾਸਕ ਨਾਮ ਕਸ਼ਯਪਮਾਰ ਸੀ, ਜੋ ਸਮੇਂ ਦੇ ਨਾਲ ਕਸ਼ਮੀਰ ਵਿਚ ਬਦਲ ਗਿਆ। ਵਿਦੇਸ਼ੀ ਯਾਤਰੀਆਂ ਦੇ ਵਰਣਨ ਵੀ ਕਸ਼ਮੀਰ ਨੂੰ ਬਿਹਤਰ ਢੰਗ ਨਾਲ ਸਮਝਣ ਵਿਚ ਮਦਦ ਕਰਦੇ ਹਨ। ਕਸ਼ਮੀਰ ਸਿਰਫ਼ ਜ਼ਮੀਨ ਦਾ ਇਕ ਟੁਕੜਾ ਨਹੀਂ ਹੈ, ਸਗੋਂ ਇਤਿਹਾਸ, ਲੋਕ-ਕਥਾਵਾਂ ਅਤੇ ਸੱਭਿਆਚਾਰ ਦੀਆਂ ਪਰਤਾਂ ਵਿਚ ਲਪੇਟਿਆ ਇੱਕ ਨਾਮ ਹੈ, ਅਤੇ ਜਿਵੇਂ-ਜਿਵੇਂ ਕੋਈ ਇਨ੍ਹਾਂ ਪਰਤਾਂ ਵਿੱਚ ਡੂੰਘਾਈ ਨਾਲ ਜਾਂਦਾ ਹੈ, ਅਣਗਿਣਤ ਕਹਾਣੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।
ਕਸ਼ਮੀਰ ਦੀਆਂ ਸਦੀਆਂ ਪੁਰਾਣੀਆਂ ਲੋਕ-ਕਥਾਵਾਂ
ਕਸ਼ਮੀਰ ਸ਼ਬਦ ਦੀਆਂ ਜੜ੍ਹਾਂ ਇਕ ਪੁਰਾਣੀ ਲੋਕ-ਕਥਾ ਵਿਚ ਮਿਲਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਘਾਟੀ ਇਕ ਵੱਡੀ ਝੀਲ ਨੂੰ ਸੁਕਾ ਕੇ ਹੋਂਦ ਵਿੱਚ ਆਈ ਸੀ। ਹਾਂ, ਹਜ਼ਾਰਾਂ ਸਾਲ ਪੁਰਾਣੀ ਲੋਕ-ਕਥਾ ਕਹਿੰਦੀ ਹੈ ਕਿ ਕਸ਼ਮੀਰ ਕਦੇ ਇਕ ਵੱਡੀ ਝੀਲ ਸੀ। ਇੱਥੇ ਕੋਈ ਮਨੁੱਖ ਨਹੀਂ ਰਹਿੰਦਾ ਸੀ, ਸਿਰਫ਼ ਪਾਣੀ ਸੀ। ਫਿਰ ਮਹਾਰਿਸ਼ੀ ਕਸ਼ਯਪ ਆਏ, ਜਿਨ੍ਹਾਂ ਨੇ ਬਾਰਾਮੂਲਾ ਦੀਆਂ ਪਹਾੜੀਆਂ ਨੂੰ ਕੱਟ ਕੇ ਉਸ ਝੀਲ ਦਾ ਪਾਣੀ ਕੱਢ ਦਿੱਤਾ, ਜਿਸ ਨਾਲ ਮਨੁੱਖੀ ਨਿਵਾਸ ਲਈ ਢੁਕਵੀਂ ਧਰਤੀ ਬਣੀ, ਜੋ ਇੰਨੀ ਸੁੰਦਰ ਸੀ ਕਿ ਇਸਨੂੰ "ਧਰਤੀ ਉੱਤੇ ਸਵਰਗ" ਵਜੋਂ ਜਾਣਿਆ ਜਾਣ ਲੱਗਾ। ਇਹ ਧਰਤੀ ਬਾਅਦ ਵਿਚ "ਕਸ਼ਯਪਮਾਰ", ਫਿਰ "ਕਸ਼ਮੀਰ" ਤੇ ਅੰਤ ਵਿਚ ਅੱਜ ਦਾ "ਕਸ਼ਮੀਰ" ਬਣ ਗਈ।
ਇਸ ਝੀਲ ਅਤੇ ਰਿਸ਼ੀ ਕਸ਼ਯਪ ਦੀ ਕਹਾਣੀ ਦਾ ਜ਼ਿਕਰ 12ਵੀਂ ਸਦੀ ਦੇ ਇਤਿਹਾਸਕਾਰ ਕਲਹਨ ਦੁਆਰਾ ਲਿਖੀ ਗਈ ਕਿਤਾਬ ਰਾਜਤਰੰਗਿਨੀ ਵਿੱਚ ਵੀ ਕੀਤਾ ਗਿਆ ਹੈ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਭਾਰਤੀ ਲਿਖਤ ਵਿਚ ਕਸ਼ਮੀਰ ਨੂੰ ਇਤਿਹਾਸਕ ਤੌਰ 'ਤੇ ਦਰਜ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਜ਼ਿਕਰ ਜੰਮੂ-ਕਸ਼ਮੀਰ ਸਰਕਾਰ ਦੇ ਯੋਜਨਾ ਵਿਕਾਸ ਅਤੇ ਨਿਗਰਾਨੀ ਵਿਭਾਗ ਦੀ ਵੈੱਬਸਾਈਟ 'ਤੇ ਵੀ ਕੀਤਾ ਗਿਆ ਹੈ।
ਕਸ਼ਮੀਰ ਨਾਮ ਦਾ ਕੀ ਅਰਥ ਹੈ?
ਸੰਸਕ੍ਰਿਤ ਵਿਚ "ਕ" ਦਾ ਅਰਥ ਹੈ ਜਲ (ਪਾਣੀ) ਤੇ "ਸ਼ਮੀਰ" ਦਾ ਅਰਥ ਹੈ ਸੁੱਕਣਾ। ਇਸ ਅਨੁਸਾਰ, 'ਕਸ਼ਮੀਰ' ਦਾ ਸ਼ਾਬਦਿਕ ਅਰਥ ਹੈ - "ਸੁੱਕਿਆ ਹੋਇਆ ਪਾਣੀ" ਭਾਵ ਇੱਕ ਅਜਿਹੀ ਧਰਤੀ ਜੋ ਪਾਣੀ ਤੋਂ ਨਿਕਲੀ ਹੈ। ਇਕ ਹੋਰ ਰਾਏ ਅਨੁਸਾਰ, 'ਕਸ' ਦਾ ਅਰਥ ਹੈ ਨਹਿਰ ਜਾਂ ਨਾਲਾ ਅਤੇ 'ਮੀਰ' ਦਾ ਅਰਥ ਹੈ ਪਹਾੜ। ਇਸ ਵਿਆਖਿਆ ਦੇ ਅਨੁਸਾਰ, ਕਸ਼ਮੀਰ ਦਾ ਅਰਥ ਹੈ "ਪਹਾੜਾਂ ਵਿਚਕਾਰ ਵਗਦੀਆਂ ਨਦੀਆਂ ਦੀ ਧਰਤੀ"।
ਪ੍ਰਾਚੀਨ ਲਿਖ਼ਤਾਂ ਤੇ ਵਿਦੇਸ਼ੀ ਦਸਤਾਵੇਜ਼ਾਂ ਵਿਚ ਕਸ਼ਮੀਰ
ਕਸ਼ਮੀਰ ਨਾ ਸਿਰਫ਼ ਭਾਰਤ ਦੇ ਸਗੋਂ ਪੂਰੀ ਦੁਨੀਆ ਦੇ ਵਿਦਵਾਨਾਂ ਤੇ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। 550 ਈਸਾ ਪੂਰਵ ਵਿੱਚ ਯੂਨਾਨੀ ਇਤਿਹਾਸਕਾਰ ਹੇਕਾਟੀਅਸ ਨੇ ਇਸ ਖੇਤਰ ਨੂੰ 'ਕਾਸਪਾਪਾਇਰੋਸ' ਕਿਹਾ ਸੀ। ਇਸ ਤੋਂ ਬਾਅਦ, ਰੋਮਨ ਖਗੋਲ ਵਿਗਿਆਨੀ ਟਾਲਮੀ (150 ਈ.) ਨੇ ਇਸ ਨੂੰ 'ਕੈਸਪੇਰੀਆ' ਕਿਹਾ, ਹਾਲਾਂਕਿ ਉਸਨੇ ਇਸ ਦੀਆਂ ਸੀਮਾਵਾਂ ਨੂੰ ਕੁਝ ਹੱਦ ਤੱਕ ਵਧਾ-ਚੜ੍ਹਾ ਕੇ ਦੱਸਿਆ। ਚੀਨੀ ਰਿਕਾਰਡਾਂ ਵਿੱਚ ਵੀ ਕਸ਼ਮੀਰ ਦਾ ਜ਼ਿਕਰ ਹੈ -ਇਸ ਨੂੰ 'ਕੀ-ਪਿਨ' ਕਿਹਾ ਜਾਂਦਾ ਸੀ ਤੇ ਤਾਂਗ ਰਾਜਵੰਸ਼ ਦੌਰਾਨ, 'ਕੀਆ-ਸ਼ੀ-ਮੀ-ਲੋ'। ਇਹ ਜ਼ਿਕਰ 7ਵੀਂ ਅਤੇ 8ਵੀਂ ਸਦੀ ਦੇ ਦਸਤਾਵੇਜ਼ਾਂ ਵਿਚ ਮੌਜੂਦ ਹੈ।
ਅਲਬੇਰੂਨੀ ਦੀਆਂ ਅੱਖਾਂ ਰਾਹੀਂ ਦੇਖਿਆ ਕਸ਼ਮੀਰ
11ਵੀਂ ਸਦੀ ਦੇ ਖਵਾਰਜ਼ਮੀ ਵਿਦਵਾਨ ਅਲਬੇਰੂਨੀ, ਜਿਨ੍ਹਾਂ ਨੂੰ ਭਾਰਤ ਦੇ ਪਹਿਲੇ ਮਾਨਵ-ਵਿਗਿਆਨੀ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਕਿਤਾਬ-ਉਲ-ਹਿੰਦ ਵਿੱਚ ਕਸ਼ਮੀਰ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਉਸ ਨੇ ਇੱਥੋਂ ਦੀ ਭੂਗੋਲਿਕ ਬਣਤਰ ਦੇ ਨਾਲ-ਨਾਲ ਭਾਸ਼ਾ, ਸਮਾਜ, ਧਰਮ ਅਤੇ ਸੱਭਿਆਚਾਰ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ। ਉਸਦੇ ਅਨੁਸਾਰ, ਕਸ਼ਮੀਰ ਮੱਧ ਏਸ਼ੀਆ ਤੇ ਪੰਜਾਬ ਦੇ ਮੈਦਾਨਾਂ ਦੇ ਵਿਚਕਾਰ ਇਕ ਪਹਾੜੀ ਖੇਤਰ ਹੈ -ਸੱਭਿਆਚਾਰ ਅਤੇ ਕੁਦਰਤ ਦੋਵਾਂ ਵਿਚ ਬਹੁਤ ਅਮੀਰ।
ਦੂਰ-ਦੁਰਾਡੇ ਦੇਸ਼ਾਂ ’ਚ ਮਾਨਤਾ ਫ਼ੈਲ ਗਈ
13ਵੀਂ ਸਦੀ ਦੇ ਇਤਾਲਵੀ ਯਾਤਰੀ ਮਾਰਕੋ ਪੋਲੋ ਨੇ ਵੀ ਕਸ਼ਮੀਰ ਦਾ ਜ਼ਿਕਰ ਕੀਤਾ ਸੀ। ਉਹ ਇਸਨੂੰ 'ਕਸ਼ਮੀਰ' ਕਹਿੰਦੇ ਸਨ ਤੇ ਇਸਦੇ ਵਸਨੀਕਾਂ ਨੂੰ 'ਕਸ਼ਮੀਰੀ' ਕਿਹਾ ਜਾਂਦਾ ਸੀ। ਉਨ੍ਹਾਂ ਦੀਆਂ ਲਿਖਤਾਂ ਤੋਂ ਇਹ ਸਪੱਸ਼ਟ ਹੈ ਕਿ ਕਸ਼ਮੀਰ ਦੀ ਪਛਾਣ ਉਸ ਸਮੇਂ ਵੀ ਦੂਰ-ਦੁਰਾਡੇ ਦੇਸ਼ਾਂ ਤੱਕ ਪਹੁੰਚ ਚੁੱਕੀ ਸੀ।
ਪ੍ਰੋ. ਫਿਦਾ ਹਸਨੈਨ ਦੁਆਰਾ ਪੇਸ਼ ਕੀਤਾ ਗਿਆ ਬਹੁਤ ਹੀ ਦਿਲਚਸਪ ਤੇ ਬਹਿਸਯੋਗ ਸਿਧਾਂਤ। ਉਸਦੇ ਅਨੁਸਾਰ, ਕਸ਼ਮੀਰੀ ਲੋਕਾਂ ਦੀਆਂ ਜੜ੍ਹਾਂ ਬਗ਼ਦਾਦ ਦੇ ਨੇੜੇ ਵਸੇ 'ਕਾਸ' ਨਾਮਕ ਯਹੂਦੀ ਭਾਈਚਾਰੇ ਨਾਲ ਜੁੜੀਆਂ ਹੋ ਸਕਦੀਆਂ ਹਨ। ਇਹ ਜਾਤੀ ਹੌਲੀ-ਹੌਲੀ ਅਫਗਾਨਿਸਤਾਨ ਰਾਹੀਂ ਹਿੰਦੂਕੁਸ਼ ਪਾਰ ਕਰ ਕੇ ਕਸ਼ਮੀਰ ਪਹੁੰਚੀ ਅਤੇ ਇੱਥੇ ਵਸ ਗਈ। ਇਸ ਸਿਧਾਂਤ ਅਨੁਸਾਰ, ਇਸ ਜਾਤੀ ਨੇ ਪਹਿਲਾਂ 'ਕਸ਼ਮੀਰ' ਨਾਮਕ ਇਕ ਬਸਤੀ ਵਸਾਈ ਤੇ ਫਿਰ 'ਕਸ਼ਤਵਾਰ' ਅਤੇ ਅੰਤ ਵਿਚ 'ਕਸ਼ਮੀਰ' ਬਣਿਆ। ਭਾਵੇਂ ਇਸ ਸਿਧਾਂਤ ਨੂੰ ਅਜੇ ਤੱਕ ਵਿਆਪਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਗਿਆ ਹੈ, ਪਰ ਇਹ ਕਸ਼ਮੀਰ ਦੀ ਵਿਭਿੰਨ ਪਛਾਣ ਦੇ ਇਕ ਹੋਰ ਪਹਿਲੂ ਨੂੰ ਜ਼ਰੂਰ ਦਰਸਾਉਂਦਾ ਹੈ।
ਰਾਜਾ ਜੰਬੂਲੋਚਨ ਦੀ ਭੂਮਿਕਾ
ਬਹੁਤ ਸਾਰੇ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਕਸ਼ਮੀਰ ਦਾ ਨਾਮ ਰਾਜਾ ਜੰਬੂਲੋਚਨ ਦੇ ਸਮੇਂ ਦੌਰਾਨ ਪਿਆ ਸੀ, ਜਿਸਨੇ 9ਵੀਂ ਸਦੀ ਵਿੱਚ ਇਸ ਖੇਤਰ 'ਤੇ ਰਾਜ ਕੀਤਾ ਸੀ। ਉਨ੍ਹਾਂ ਦੁਆਰਾ ਸਥਾਪਿਤ ਕੀਤੇ ਗਏ ਸ਼ਹਿਰਾਂ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਨੇ ਕਸ਼ਮੀਰ ਨੂੰ ਇੱਕ ਸੱਭਿਆਚਾਰਕ ਢਾਂਚਾ ਦਿੱਤਾ ਅਤੇ ਸ਼ਾਇਦ ਇਹ ਉਹ ਸਮਾਂ ਸੀ ਜਦੋਂ ਇਸ ਖੇਤਰ ਨੂੰ 'ਕਸ਼ਮੀਰ' ਕਿਹਾ ਜਾਣ ਲੱਗਾ।
ਕਸ਼ਮੀਰ ਕੋਈ ਆਮ ਨਾਮ ਨਹੀਂ ਹੈ। ਇਹ ਇਕ ਅਜਿਹਾ ਸ਼ਬਦ ਹੈ ਜੋ ਇਤਿਹਾਸ, ਭਾਸ਼ਾ, ਭੂਗੋਲ, ਲੋਕ-ਕਥਾਵਾਂ ਅਤੇ ਸੱਭਿਆਚਾਰ ਦਾ ਸੰਗਮ ਹੈ। ਹਰ ਵਿਆਖਿਆ, ਭਾਵੇਂ ਉਹ ਰਿਸ਼ੀ ਕਸ਼ਯਪ ਦੀ ਹੋਵੇ, ਵਿਦੇਸ਼ੀ ਯਾਤਰੀਆਂ ਦੀ ਹੋਵੇ ਜਾਂ ਯਹੂਦੀ ਕੜੀ ਦੀ ਹੋਵੇ - ਕਸ਼ਮੀਰ ਦੀ ਪਛਾਣ ਵਿੱਚ ਹੋਰ ਡੂੰਘਾਈ ਜੋੜਦੀ ਹੈ।
ਇੱਥੋਂ ਦੀਆਂ ਵਾਦੀਆਂ ਜਿੰਨੀਆਂ ਸੁੰਦਰ ਹਨ, ਇਸਦੀ ਕਹਾਣੀ ਵੀ ਓਨੀ ਹੀ ਰਹੱਸਮਈ ਹੈ ਅਤੇ ਸ਼ਾਇਦ ਇਸੇ ਲਈ ਕਸ਼ਮੀਰ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਇਹ ਇਕ ਭਾਵਨਾ ਹੈ, ਜਿਸਨੂੰ ਸਮਝਣ ਲਈ ਦਿਲ ਅਤੇ ਦਿਮਾਗ ਦੋਵਾਂ ਦੀ ਲੋੜ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਸ਼ਮੀਰ ਦੇ ਪਹਿਲਗਾਮ ’ਚ ਅੱਤਵਾਦੀ ਹਮਲੇ 28 ਸੈਲਾਨੀਆਂ ਮਾਰੇ ਗਏ ਸੀ। ਇਸ ਜੰਨਤ ਦੀ ਧਰਤੀ ਲਹੂ ਲੁਹਾਣ ਹੋਣ ਤੋਂ ਬਾਅਦ ਇਨ੍ਹਾਂ ਸੁੰਦਰ ਵਾਦੀਆਂ ਵਿਚ ਘੁੰਮਣ ਆਉਣ ਵਾਲਿਆਂ ਦੀ ਗਿਣਤੀ ’ਚ ਫ਼ਰਕ ਪੈ ਗਿਆ ਹੈ।
(For more news apart from Why did the land of paradise become a place of bloodshed? News in Punjabi, stay tuned to Rozana Spokesman)