ਬੋਧਗਯਾ ਧਮਾਕੇ : ਇੰਡੀਅਨ ਮੁਜਾਹਿਦੀਨ ਦੇ ਪੰਜ ਅਤਿਵਾਦੀ ਦੋਸ਼ੀ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ 2013 ਵਿਚ ਬੋਧਗਯਾ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਇੰਡੀਅਨ ਮੁਜਾਹਿਦੀਨ ਦੇ ਪੰਜ ਅਤਿਵਾਦੀਆਂ ...

Bodhgaya Blast

 ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ 2013 ਵਿਚ ਬੋਧਗਯਾ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਇੰਡੀਅਨ ਮੁਜਾਹਿਦੀਨ ਦੇ ਪੰਜ ਅਤਿਵਾਦੀਆਂ ਨੂੰ ਦੋਸ਼ੀ ਠਹਿਰਾਇਆ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਮਨੋਜ ਕੁਮਾਰ ਸਿਨਹਾ ਨੇ ਸਾਰੇ ਪੰਜ ਮੁਲਜ਼ਮਾਂ ਇਮਤਿਆਜ਼ ਅੰਸਾਰੀ, ਹੈਦਰ ਅਲੀ, ਮੁਜੀਬ ਉਲਾਹ, ਉਮਰ ਸਿੱਦੀਕੀ ਅਤੇ

ਅਜ਼ਰੂਦੀਨ ਕੁਰੈਸ਼ੀ ਨੂੰ ਆਈਪੀਐਸੀ, ਗ਼ੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿਤਾ ਹੈ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਸਜ਼ਾ ਸੁਣਾਉਣ ਲਈ 31 ਮਈ ਦੀ ਤਰੀਕ ਤੈਅ ਕੀਤੀ ਹੈ। ਸੱਤ ਜੁਲਾਈ 2013 ਵਿਚ ਸਵੇਰੇ ਇਕ ਤੋਂ ਬਾਅਦ ਇਕ ਹੋਏ ਬੰਬ ਧਮਾਕਿਆਂ ਨੇ ਧਾਰਮਕ ਸ਼ਹਿਰ ਬੋਧਗਯਾ ਨੂੰ ਹਿਲਾ ਕੇ ਰੱਖ ਦਿਤਾ ਸੀ। ਧਮਾਕਿਆਂ ਵਿਚ ਬੋਧੀਆਂ ਸਮੇਤ ਭਾਰੀ ਗਿਣਤੀ ਵਿਚ ਲੋਕ ਜ਼ਖ਼ਮੀ ਹੋਏ ਸਨ।                       (ਏਜੰਸੀ)