ਨਿਪਾਹ ਵਾਇਰਸ ਫੈਲਣ ਦਾ ਮੁੱਖ ਕਾਰਨ ਚਮਗਿੱਦੜ ਨਹੀਂ ਹਨ
ਹਾਲ ਹੀ ਵਿਚ ਨਿਪਾਹ ਵਾਇਰਸ ਨੂੰ ਲੈ ਕੇ ਲੋਕ ਕੇਵਲ ਸਦਮੇ ਵਿਚ ਹੀ ਨਹੀਂ ਸਗੋਂ ਇਸ ਵਾਇਰਸ ਦੀ ਚਪੇਟ ਵਿਚ ਆਉਣ.............
Nipah virus test
ਨਵੀਂ ਦਿੱਲੀ, 26 ਮਈ (ਏਜੰਸੀ) : ਹਾਲ ਹੀ ਵਿਚ ਨਿਪਾਹ ਵਾਇਰਸ ਨੂੰ ਲੈ ਕੇ ਲੋਕ ਕੇਵਲ ਸਦਮੇ ਵਿਚ ਹੀ ਨਹੀਂ ਸਗੋਂ ਇਸ ਵਾਇਰਸ ਦੀ ਚਪੇਟ ਵਿਚ ਆਉਣ ਨਾਲ ਹੁਣ ਤੱਕ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ| ਨਪਾਹ ਵਾਇਰਸ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਚਮਗਿੱਦੜ ਤੋਂ ਇਸਦੇ ਵਾਇਰਸ ਫੈਲ ਰਹੇ ਹਨ ਪਰ ਹੁਣ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਿਪਾਹ ਵਾਇਰਸ ਦਾ ਮੁੱਖ ਕਾਰਨ ਚਮਗਿੱਦੜ ਨਹੀਂ ਹੈ| ਕੇਰਲ ਦੇ ਕੋਝੀਕੋਡ ਅਤੇ ਮੱਲਪੁਰਮ ਵਿਚ ਨਿਪਾਹ ਵਾਇਰਸ ਦੇ ਫੈਲਣ ਦੇ ਪਿੱਛੇ ਚਮਗਿੱਦੜ ਦੇ ਹੋਣ ਦੀ ਗੱਲ ਤੋਂ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਹੈ|