ਚੋਰਾਂ ਨੇ ਲੁੱਟ ਦੇ ਪੈਸੇ ਛੱਡੇ ਸੜਕ 'ਤੇ, ਪਿੱਛਾ ਕਰਦੇ ਪਿੰਡ ਵਾਲੇ ਪੈਸਿਆਂ ਪਿਛੇ ਹੋਏ ਹੱਥੋਂ ਪਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਪੂਰੀ ਲੁੱਟ ਵਿਚ ਮੁਲਜ਼ਮਾਂ ਨੇ ਮੁਸ਼ਕਲ ਨਾਲ ਪੰਜ ਮਿੰਟ ਦਾ ਸਮਾਂ ਲਗਾਇਆ। 

Thieves left Loot Money Behind

ਗਯਾ, ਬਿਹਾਰ, ਆਮਸ ਠਾਣਾ ਵਿਚ ਨੈਸ਼ਨਲ ਹਾਈਵੇ 2 ਕੰਡੇ ਭੀੜ ਵਾਲੇ PNB ਬੈਂਕ ਦੇ ਮੁਖ ਦਰਵਾਜ਼ੇ ਉੱਤੇ ਸ਼ੁੱਕਰਵਾਰ ਨੂੰ ਦਿਨ ਦਹਾੜੇ 2 ਬਾਈਕ ਸਵਾਰ ਹਥਿਆਰ ਨਾਲ ਲੈਸ 4 ਲੁਟੇਰਿਆਂ ਨੇ ਫਾਇਰਿੰਗ ਕਰਦੇ ਹੋਏ ਟਾਲ ਪਲਾਜ਼ਾ ਕਰਮੀਆਂ ਵਲੋਂ 25 ਲੱਖ ਰੁਪਏ ਦੀ ਲੁੱਟ ਕੀਤੀ। ਇਸ ਪੂਰੀ ਲੁੱਟ ਵਿਚ ਮੁਲਜ਼ਮਾਂ ਨੇ ਮੁਸ਼ਕਲ ਨਾਲ ਪੰਜ ਮਿੰਟ ਦਾ ਸਮਾਂ ਲਗਾਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਹਾਈਵੇ ਤੋਂ ਕੁੱਝ ਦੂਰੀ ਉੱਤੇ ਅੱਗੇ ਪਥਰਾ ਮੋੜ ਤੋਂ ਉੱਤਰ ਦਿਸ਼ਾ ਵਿਚ ਪਿੰਡ ਵੱਲ ਭੱਜ ਨਿਕਲੇ। ਜਿਹਨਾਂ ਦਾ ਲੋਕਾਂ ਵਲੋਂ ਪਿੱਛਾ ਕੀਤਾ ਗਿਆ। 

ਇਸ ਵਿੱਚ ਪਿੰਡ ਵਾਲਿਆਂ ਨੇ ਵੀ ਰੁਪਏ ਲੁੱਟ ਲਏ। ਲੁਟੇਰਿਆਂ ਨੇ ਇਹ ਬੈਗ ਜਾਣ ਬੁੱਝ ਕਿ  ਸੀ। ਪਿੰਡ ਵਾਲੇ ਰਸਤੇ 'ਚ ਪੈਸਿਆਂ ਨਾਲ ਭਰਿਆ ਬੈਗ ਦੇਖ ਲਾਲਚ ਵਿਚ ਆ ਗਏ ਤੇ ਲੁਟੇਰਿਆਂ ਦਾ ਪਿੱਛਾ ਕਾਰਨ ਦੀ ਬਜਾਏ ਪੈਸਿਆਂ ਪਿੱਛੇ ਆਪਸ ਵਿਚ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਬੈਗ ਛੱਡਣ ਤੋਂ ਪਹਿਲਾਂ ਕੁਝ ਪੈਸੇ ਕੱਢ ਲਏ ਸਨ ਅਤੇ ਅੱਧੀ ਜ਼ਿਆਦਾ ਨਗਦੀ (ਤਕਰੀਬਨ10 ਲੱਖ ਰੁ) ਬੈਗ ਵਿਚ ਹੀ ਛੱਡਕੇ ਉਸਨੂੰ ਸੁੱਟ ਦਿੱਤਾ ਸੀ।