ਬੀ.ਐਸ.ਐਫ਼ ਨੇ ਪਾਕਿਸਤਾਨ ਨੂੰ ਨਹੀਂ ਦਿਤੀ ਈਦ ਦੀ ਮਠਿਆਈ ਪਰ ਬੰਗਲਾਦੇਸ਼ ਨਾਲ ਨਿਭਾਈ ਰਸਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਐਸਐਫ਼ ਅਤੇ ਪਾਕਿਸਤਾਨ ਰੇਂਜਰਸ ਵਿਚਾਲੇ ਈਦ ਦੇ ਮੌਕੇ ’ਤੇ ਰਵਾਇਤੀ ਤਰੀਕੇ ਨਾਲ ਹੋਣ ਵਾਲੀ ਮਠਿਆਈਆਂ ਦੀ ਵੰਡ ਵੰਡਾਈ ਅੱਜ ਭਾਰਤ ਪਾਕਿਸਤਾਨ ਸਰਹੱਦ ’ਤੇ ਨਹੀਂ ਹੋਈ।

File Photo

ਨਵੀਂ ਦਿੱਲੀ, 25 ਮਈ : ਬੀਐਸਐਫ਼ ਅਤੇ ਪਾਕਿਸਤਾਨ ਰੇਂਜਰਸ ਵਿਚਾਲੇ ਈਦ ਦੇ ਮੌਕੇ ’ਤੇ ਰਵਾਇਤੀ ਤਰੀਕੇ ਨਾਲ ਹੋਣ ਵਾਲੀ ਮਠਿਆਈਆਂ ਦੀ ਵੰਡ ਵੰਡਾਈ ਅੱਜ ਭਾਰਤ ਪਾਕਿਸਤਾਨ ਸਰਹੱਦ ’ਤੇ ਨਹੀਂ ਹੋਈ। ਅਧਿਕਾਰੀਆਂ ਨੇ ਦਸਿਆ ਕਿ ਦੋਹਾਂ ਮੁਲਕਾਂ ਵਿਚਾਲੇ ਤਣਾਅ ਦੇ ਚਲਦੇ ਇਕ ਦੂਜੇ ਨਾਲ ਮਠਿਆਈਆਂ ਵੰਡਾਉਣ ਤੋਂ ਗੁਰੇਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਪੱਛਮੀ ਸਰਹੱਦ ’ਤੇ ਹਮੇਸ਼ਾ ਵਾਂਗ ਜਾਰੀ ਹਨ, ਇਸ ਲਈ ਮਠਿਆਈ ਦੀ ਆਪਸ ਵਿਚ ਵੰਡ ਵੰਡਾਈ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਜੰਮੂ ਤੋਂ ਗੁਜਰਾਤ ਤਕ ਕਿਧਰੇ ਵੀ ਨਹੀਂ ਹੋਈ।

ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ ਦੀਵਾਲੀ, ਅਪਣੇ ਸਥਾਪਨਾ ਦਿਵਸ (1 ਦਸੰਬਰ) ਅਤੇ ਗਣਤੰਤਰ ਦਿਵਸ ’ਤੇ ਇਹ ਰਸਮ ਨਿਭਾਉਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਇਸ ਕਦਮ ’ਤੇ ਪਾਕਿਸਤਾਨ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਹਾਲਾਂਕਿ ਬੀਐਸਐਫ਼ ਨੇ ਬੰਗਲਾਦੇਸ਼ੀ ਫ਼ੌਜ ਨਾਲ ਪੂਰਬੀ ਸਰਹੱਦ ’ਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਕੀਤਾ।

ਬੀਐਸਐਫ਼ ਦੇ ਦੱਖਣੀ ਬੰਗਾਲ ਫ਼ਰੰਟੀਅਰ ਦੁਆਰਾ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, ‘‘ਦੋਹਾਂ ਦੇਸ਼ਾਂ ਅਤੇ ਸਰਹੱਦੀ ਸੁਰੱਖਿਆ ਬਲਾਂ ਦੇ ਆਪਸੀ ਸਬੰਧਾਂ ਵਿਚ ਗਰਮਜੋਸ਼ੀ ਨੂੰ ਕਈ ਮੌਕਿਆਂ ’ਤੇ ਦਿਖਾਇਆ ਗਿਆ ਹੈ, ਜਦੋਂ ਉਨ੍ਹਾਂ ਨੇ ਈਦ ਸਮੇਤ ਕਈ ਮੌਕਿਆਂ ’ਤੇ ਜਸ਼ਨਾਂ ਨੂੰ ਸਾਂਝਾ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਸਰਹੱਦੀ ਚੌਕੀਆਂ ’ਤੇ ਤਾਇਨਾਤ ਬੀਐਸਐਫ਼ ਦੇ ਜਵਾਨਾਂ ਨੇ ਬੰਗਲਾਦੇਸ਼ ਵਿਚ ਉਨ੍ਹਾਂ ਦੇ ਹਮਰੁਤਬਾ ਨੂੰ ਵਧਾਈ ਦਿੱਤੀ।     (ਏਜੰਸੀ