ਮੋਦੀ ਸਰਕਾਰ ਕੋਰੋਨਾ ਨੂੰ ਨਹੀਂ ਕਰ ਸਕੀ ਖ਼ਤਮ, ਲਾਕਡਾਊਨ ਵੀ ਹੋਇਆ ਫੇਲ੍ਹ: ਰਾਹੁਲ ਗਾਂਧੀ
ਯੂ ਪੀ ਸਰਕਾਰ ਦੁਆਰਾ ਦੂਜੇ ਰਾਜਾਂ ਵਿਚ ਮਜ਼ਦੂਰਾਂ ਦੇ ਕੰਮ ਦੀ ਆਗਿਆ ਦੇਣ 'ਤੇ ਕਿਹਾ...
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਪ੍ਰੈਸ ਕਾਨਫਰੰਸ ਵਿਚ ਮੋਦੀ ਸਰਕਾਰ ਤੇ ਨਿਸ਼ਾਨਾ ਲਗਾਉਂਦੇ ਲਾਕਡਾਊਨ ਫੇਲ੍ਹ ਹੋਣ ਦਾ ਇਲਜ਼ਾਮ ਵੀ ਲਗਾਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਦੋ ਮਹੀਨੇ ਪਹਿਲਾਂ ਕਿਹਾ ਸੀ ਕਿ ਉਹ 21 ਦਿਨਾਂ ਵਿਚ ਕੋਰੋਨਾ ਵਾਇਰਸ ਨੂੰ ਹਰਾ ਦੇਣਗੇ ਪਰ ਹੁਣ 60 ਦਿਨਾਂ ਬਾਅਦ ਵੀ ਦੇਸ਼ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਲਾਕਡਾਊਨ ਹਟਾਇਆ ਜਾ ਰਿਹਾ ਹੈ।
ਲਾਕਡਾਊਨ ਦਾ ਮਕਸਦ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਲਾਕਡਾਊਨ ਦੇ ਚਾਰ ਪੜਾਵਾਂ ਵਿਚ ਉਹ ਨਤੀਜਾ ਨਹੀਂ ਕੱਢ ਸਕੇ ਜਿਸ ਦੀ ਪ੍ਰਧਾਨ ਮੰਤਰੀ ਨੇ ਉਮੀਦ ਕੀਤੀ ਸੀ। ਅਜਿਹੀ ਸਥਿਤੀ ਵਿੱਚ ਹੁਣ ਉਹ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਨ ਕਿ ਸਰਕਾਰ ਅੱਗੇ ਕੀ ਕਰੇਗੀ, ਕਿਉਂਕਿ ਲਾਕਡਾਊਨ ਤਾਂ ਅਸਫਲ ਹੋ ਗਿਆ ਹੈ।
ਰਾਹੁਲ ਨੇ ਇਲਜ਼ਾਮ ਲਾਇਆ ਕਿ ਸ਼ੁਰੂਆਤੀ ਸਮੇਂ ਵਿੱਚ ਪੀਐਮ ਮੋਦੀ ਸਾਹਮਣੇ ਫ੍ਰੰਟਫੂਟ ਤੇ ਖੇਡਦੇ ਵੇਖੇ ਗਏ ਸਨ ਪਰ ਹੁਣ ਉਹ ਪਿਛਲੇ ਪੈਰਾਂ ‘ਤੇ ਹਨ। ਪਰ ਪ੍ਰਧਾਨ ਮੰਤਰੀ ਨੂੰ ਦੁਬਾਰਾ ਸਾਹਮਣੇ ਫ੍ਰੰਟਫੂਟ ਤੇ ਆਉਣਾ ਪਏਗਾ। ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਪੈਕੇਜ ਨਾਲ ਕੁਝ ਨਹੀਂ ਹੋਣ ਵਾਲਾ ਹੈ। ਸਰਕਾਰ ਵਿਚ ਬੈਠੇ ਲੋਕਾਂ ਵਿਚ ਇਹ ਡਰ ਹੈ ਕਿ ਜੇ ਗ਼ਰੀਬਾਂ ਨੂੰ ਵਧੇਰੇ ਪੈਸਾ ਦਿੱਤਾ ਜਾਂਦਾ ਹੈ ਤਾਂ ਗ਼ਲਤ ਸੰਦੇਸ਼ ਬਾਹਰਲੇ ਦੇਸ਼ਾਂ ਵਿਚ ਜਾਣਗੇ।
ਰਾਹੁਲ ਨੇ ਕਿਹਾ ਕਿ ਭਾਰਤ ਦੀ ਤਾਕਤ ਮਾੜੀ ਹੈ, ਅਜਿਹੇ ਵਿੱਚ ਬਾਹਰ ਚਿੰਤਾ ਨਹੀਂ ਕਰਨੀ ਚਾਹੀਦੀ। ਮਜ਼ਦੂਰਾਂ ਦੀ ਸਮੱਸਿਆ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮਜ਼ਦੂਰ ਕਹਿ ਰਹੇ ਹਨ ਕਿ ਉਹਨਾਂ ਦਾ ਭਰੋਸਾ ਟੁੱਟ ਗਿਆ ਹੈ, ਕਿਸੇ ਨੂੰ ਵੀ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ ਕਿਉਂਕਿ ਦੇਸ਼ ਵਿੱਚ ਕਿਸੇ ਦਾ ਵੀ ਭਰੋਸਾ ਤੋੜਿਆ ਨਹੀਂ ਜਾਣਾ ਚਾਹੀਦਾ। ਸਰਕਾਰ ਅਜੇ ਵੀ ਮਜ਼ਦੂਰਾਂ ਦੀ ਮਦਦ ਕਰ ਸਕਦੀ ਹੈ ਅਤੇ ਹਰ ਮਜ਼ਦੂਰ ਦੇ ਖਾਤੇ ਵਿੱਚ 7500 ਰੁਪਏ ਦੇ ਸਕਦੀ ਹੈ।
ਯੂ ਪੀ ਸਰਕਾਰ ਦੁਆਰਾ ਦੂਜੇ ਰਾਜਾਂ ਵਿਚ ਮਜ਼ਦੂਰਾਂ ਦੇ ਕੰਮ ਦੀ ਆਗਿਆ ਦੇਣ 'ਤੇ ਕਿਹਾ ਕਿ ਮਜ਼ਦੂਰਾਂ ਦੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ, ਉਹ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹਨ। ਇਸ ਸਥਿਤੀ ਵਿਚ ਕੋਈ ਵੀ ਕਿਸੇ ਨੂੰ ਨਹੀਂ ਰੋਕ ਸਕਦਾ। ਮਹਾਰਾਸ਼ਟਰ ਵਿੱਚ ਵੱਧ ਰਹੇ ਮਾਮਲਿਆਂ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਜਿੰਨੇ ਜ਼ਿਆਦਾ ਸਥਾਨ ਕਨੈਕਟੇਡ ਹਨ, ਉਥੇ ਕੋਰੋਨਾ ਹੈ। ਮੁੰਬਈ-ਦਿੱਲੀ ਵਿੱਚ ਹੋਰ ਵੀ ਕੇਸ ਹਨ ਉਹ ਮਹਾਰਾਸ਼ਟਰ ਵਿੱਚ ਸਰਕਾਰ ਦਾ ਸਮਰਥਨ ਕਰ ਰਹੇ ਹਨ ਪਰ ਫੈਸਲਾ ਲੈਣ ਦੇ ਯੋਗ ਨਹੀਂ ਹਨ।
ਉਹ ਪੰਜਾਬ-ਛੱਤੀਸਗੜ੍ਹ-ਰਾਜਸਥਾਨ ਵਿਚ ਫੈਸਲੇ ਲੈਣ ਦੇ ਸਮਰੱਥ ਹਨ, ਪਰ ਮਹਾਰਾਸ਼ਟਰ ਨੂੰ ਵੀ ਕੇਂਦਰ ਸਰਕਾਰ ਦੀ ਮਦਦ ਲੈਣੀ ਚਾਹੀਦੀ ਹੈ। ਉਹ ਸਿਰਫ ਕੇਂਦਰ ਸਰਕਾਰ ਨੂੰ ਸੁਝਾਅ ਦੇ ਸਕਦੇ ਹਾਂ ਪਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਉਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਪੂਰੀ ਦੁਨੀਆ ਜਦੋਂ ਲਾਕਡਾਊਨ ਹਟਾ ਰਹੀ ਹੈ ਤਾਂ ਉੱਥੇ ਕੇਸ ਘਟ ਹੋ ਰਹੇ ਹਨ ਪਰ ਭਾਰਤ ਵਿਚ ਕੇਸ ਵਧ ਰਹੇ ਹਨ ਅਤੇ ਲਾਕਡਾਊਨ ਹਟ ਰਿਹਾ ਹੈ।
ਰਾਹੁਲ ਨੇ ਸਵਾਲ ਕੀਤਾ ਕਿ ਪੀਐਮ ਮੋਦੀ ਗਰੀਬਾਂ ਲਈ, ਕਿਸਾਨਾਂ ਲਈ ਕੀ ਕਰ ਰਹੇ ਹਨ ਉਸ ਦਾ ਜਵਾਬ ਦੇ ਦੇਣ। ਕਾਂਗਰਸੀ ਆਗੂ ਨੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੱਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਹਾ ਗਿਆ ਸੀ ਕਿ 21 ਦਿਨਾਂ ਵਿਚ ਸਭ ਕੁਝ ਠੀਕ ਹੋ ਜਾਵੇਗਾ ਪਰ 60 ਦਿਨ ਹੋ ਗਏ ਹਨ। ਕਾਂਗਰਸ ਸ਼ਾਸਿਤ ਰਾਜਾਂ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀਆਂ ਸਰਕਾਰਾਂ ਪੈਸੇ ਦੇ ਰਹੀਆਂ ਹਨ, ਗਰੀਬਾਂ ਨੂੰ ਭੋਜਨ ਦੇ ਰਹੀਆਂ ਹਨ।
ਉਹ ਜਾਣਦੇ ਹਨ ਕਿ ਅੱਗੇ ਕੀ ਕਰਨਾ ਹੈ ਪਰ ਰਾਜ ਕਦੋਂ ਤੱਕ ਇਕੱਲਾ ਲੜੇਗਾ। ਕੇਂਦਰ ਸਰਕਾਰ ਨੂੰ ਅੱਗੇ ਆ ਕੇ ਰਣਨੀਤੀ ਬਾਰੇ ਦੇਸ਼ ਨਾਲ ਗੱਲਬਾਤ ਕਰਨੀ ਪਏਗੀ। ਰੁਜ਼ਗਾਰ ਬਾਰੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਦੇਸ਼ ਵਿੱਚ ਪਹਿਲਾਂ ਹੀ ਰੁਜ਼ਗਾਰ ਦੀਆਂ ਮੁਸ਼ਕਲਾਂ ਸਨ ਪਰ ਲਾਕਡਾਊਨ ਕਾਰਨ ਇੱਕ ਹੋਰ ਡੂੰਘੀ ਸੱਟ ਲੱਗ ਸਕਦੀ ਹੈ। ਆਉਣ ਵਾਲੇ ਦਿਨਾਂ ਵਿਚ ਰੁਜ਼ਗਾਰ ਦੀ ਗਿਣਤੀ ਤੇਜ਼ੀ ਨਾਲ ਵਧ ਸਕਦੀ ਹੈ ਅਜਿਹੇ ਵਿਚ ਆਮ ਲੋਕਾਂ ਦੇ ਹੱਥ ਵਿਚ ਪੈਸਾ ਹੋਣਾ ਜ਼ਰੂਰੀ ਹੈ।
ਨੇਪਾਲ ਅਤੇ ਚੀਨ ਨਾਲ ਜਾਰੀ ਅਣਬਣ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਬਾਰਡਰ ਤੇ ਜੋ ਹੋਇਆ ਹੈ ਇਸ ਦੀ ਡਿਟੇਲਸ ਸਰਕਾਰ ਨੂੰ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਹੁਣ ਕਿਸੇ ਨੂੰ ਨਹੀਂ ਪਤਾ ਹੈ ਕਿ ਕੀ ਹੋਇਆ ਹੈ, ਨੇਪਾਲ ਨਾਲ ਕੀ ਹੋਇਆ ਹੈ ਲੱਦਾਖ਼ ਵਿਚ ਕੀ ਹੋ ਰਿਹਾ ਹੈ। ਸਰਕਾਰ ਨੂੰ ਦੇਸ਼ ਸਾਹਮਣੇ ਰੱਖਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।