ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਦੀ ਪਤਨੀ ਤੇ ਬੇਟਾ ਨਿਕਲਿਆ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਜੀ.ਸੀ. ਮੁਰਮੂ ਦੇ ਇਕ ਸਲਾਹਕਾਰ ਦੀ ਪਤਨੀ ਅਤੇ ਬੇਟੇ ’ਚ ਕੋਵਿਡ-19 ਇਨਫ਼ੈਕਸ਼ਨ ਦੀ ਪੁਸ਼ਟੀ ਹੋਈ ਹੈ।

File Photo

ਜੰਮੂ, 25 ਮਈ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਜੀ.ਸੀ. ਮੁਰਮੂ ਦੇ ਇਕ ਸਲਾਹਕਾਰ ਦੀ ਪਤਨੀ ਅਤੇ ਬੇਟੇ ’ਚ ਕੋਵਿਡ-19 ਇਨਫ਼ੈਕਸ਼ਨ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਸਲਾਹਕਾਰ ਰਿਆਸੀ ਜ਼ਿਲ੍ਹੇ ਦੇ ਵਿਸ਼ੇਸ਼ ਸੁਵਿਧਾ ਹਸਪਤਾਲ ’ਚ ਆਈਸੋਲੇਟ ’ਚ ਹੈ। ਉਸੇ ਹਸਪਤਾਲ ’ਚ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਵੀ ਰਖਿਆ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਲਾਹਕਾਰ ਦੀ ਪਤਨੀ ਅਤੇ ਬੇਟਾ ਕੱੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਆਏ ਸਨ ਅਤੇ ਇਕ ਗੈਸਟ ਹਾਊਸ ’ਚ ਰੁਕੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਮੂਨਿਆਂ ਦੇ ਜਾਂਚ ਨਤੀਜੇ ਐਤਵਾਰ ਰਾਤ ਨੂੰ ਆਏ, ਜਿਸ ’ਚ ਉਹ ਇਨਫ਼ੈਕਟਡ ਪਾਏ ਗਏ। ਸਲਾਹਕਾਰ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਗੈਸਟ ਹਾਊਸ ’ਚ ਉਨ੍ਹਾਂ ਦੋਹਾਂ ਦੇ ਸੰਪਰਕ ’ਚ ਆਏ ਲੋਕਾਂ ਦਾ ਪਤਾ ਲਗਾ ਕੇ ਨਮੂਨੇ ਇਕੱਠੇ ਕੀਤੇ ਜਾਣਗੇ।