Punjab Singh
ਨਵੀਂ ਦਿੱਲੀ: ਪਾਕਿਸਤਾਨ ਵਿਰੁੱਧ 1971 ਦੀ ਲੜਾਈ ਦੌਰਾਨ ਪੁਣਛ ਦੀ ਲੜਾਈ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਸੋਮਵਾਰ ਨੂੰ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਮੌਤ ਹੋ ਗਈ। ਉਹਨਾਂ ਨੇ 79 ਸਾਲਾਂ ਦੀ ਉਮਰ ਵਿਚ ਆਖਰੀ ਸਾਹ ਲਏ।
ਸੈਨਿਕ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਇਹ ਜਾਣਕਾਰੀ ਦਿੱਤੀ। ਕਰਨਲ ਪੰਜਾਬ ਸਿੰਘ 15 ਫਰਵਰੀ 1942 ਨੂੰ ਪੈਦਾ ਹੋਏ ਸਨ। ਉਹਨਾਂ ਨੂੰ 16 ਦਸੰਬਰ 1967 ਨੂੰ ਸਿੱਖ ਰੈਜੀਮੈਂਟ ਦੀ 6 ਵੀਂ ਬਟਾਲੀਅਨ ਵਿਚ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ ।
ਉਹਨਾਂ ਨੇ 12 ਅਕਤੂਬਰ 1986 ਤੋਂ 29 ਜੁਲਾਈ 1990 ਤੱਕ ਵੱਕਾਰੀ ਬਟਾਲੀਅਨ ਦੀ ਕਮਾਂਡ ਸੰਭਾਲੀ। ਉਹ 1971 ਦੀ ਜੰਗ ਵਿਚ ਪੁਣਛ ਦੀ ਲੜਾਈ ਦਾ ਨਾਇਕ ਰਹੇ ਹੈ। ਉਹਨਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਯਾਦ ਹਨ।