ਕੋਰੋਨਾ ਨੇ ਬਦਲ ਦਿੱਤੀ ਪੂਰੀ ਦੁਨੀਆ, ਪਹਿਲਾਂ ਵਰਗੀ ਨਹੀਂ ਰਹੇਗੀ ਧਰਤੀ - ਪੀਐੱਮ ਮੋਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਪਿਛਲੀ ਇਕ ਸਦੀ ’ਚ ਅਜਿਹੀ ਮਹਾਮਾਰੀ ਨਹੀਂ ਵੇਖੀ, ਇਹ ਬਿਮਾਰੀ ਮਨੁੱਖਤਾ ਦੇ ਸਾਹਮਣੇ ਆਈ ਸਭ ਤੋਂ ਬੁਰੀ ਆਫ਼ਤ ਹੈ,

Narendra Modi

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਮਨੁੱਖਾਂ ਦੇ ਸਾਹਮਣੇ ਆਈ ਸਭ ਤੋਂ ਵੱਡੀ ਆਫ਼ਤ ਹੈ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਬੁੱਧ ਪੁੰਨਿਆ ਦੇ ਮੌਕੇ ’ਤੇ ਵੇਸਾਕ ਗਲੋਬਲ ਸਮਾਰੋਹ ਨੂੰ ਵੀਡੀਓ ਕਾਨਫਰਰੰਸ ਜ਼ਰੀਏ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਚੁਣੌਤੀ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ ਅਤੇ ਇਸ ’ਚ ਟੀਕੇ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ।

ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦਹਾਕਿਆਂ ਵਿਚ ਮਨੁੱਖਤਾ ਦੇ ਸਾਹਮਣੇ ਆਈ ਸਭ ਤੋਂ ਬੁਰੀ ਆਫ਼ਤ ਹੈ, ਅਸੀਂ ਪਿਛਲੀ ਇਕ ਸਦੀ ’ਚ ਅਜਿਹੀ ਮਹਾਮਾਰੀ ਨਹੀਂ ਵੇਖੀ। ਕੋਰੋਨਾ ਨੇ ਦੁਨੀਆ ਬਦਲ ਕੇ ਰੱਖ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ-19 ਤੋਂ ਬਾਅਦ ਧਰਤੀ ਪਹਿਲਾਂ ਵਰਗੀ ਨਹੀਂ ਰਹੇਗੀ ਅਤੇ ਅਸੀਂ ਘਟਨਾਵਾਂ ਨੂੰ ਆਉਣ ਵਾਲੇ ਸਮੇਂ ਵਿਚ ਕੋਵਿਡ ਤੋਂ ਪਹਿਲਾਂ ਜਾਂ ਕੋਵਿਡ ਤੋਂ ਬਾਅਦ ਦੀ ਘਟਨਾ ਦੇ ਰੂਪ ਵਿਚ ਯਾਦ ਕਰਾਂਗੇ। ਉਨ੍ਹਾਂ ਕਿਹਾ ਕਿ ਹੁਣ ਇਸ ਮਹਾਮਾਰੀ ਨੂੰ ਲੈ ਕੇ ਬਿਹਤਰ ਸਮਝ ਵਿਕਸਿਤ ਹੋ ਗਈ ਹੈ।

ਸਾਡੇ ਕੋਲ ਟੀਕੇ ਉਪਲੱਬਧ ਹਨ ਜੋ ਲੋਕਾਂ ਦੀ ਜਾਨ ਬਚਾਉਣ ਅਤੇ ਮਹਾਮਾਰੀ ਨੂੰ ਹਰਾਉਣ ਲਈ ਮਹੱਤਵਪੂਰਨ ਹਨ। ਭਾਰਤ ਨੂੰ ਆਪਣੇ ਵਿਗਿਆਨੀਆਂ ’ਤੇ ਮਾਣ ਹੈ। ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਵਿਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਮਹਾਮਾਰੀ ਵਿਚ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ, ਜੋ ਇਸ ਤੋਂ ਪੀੜਤ ਰਹੇ ਹਨ, ਉਹ ਉਨ੍ਹਾਂ ਦੇ ਦੁੱਖ ’ਚ ਹਮੇਸ਼ਾਂ ਉਹਨਾਂ ਦੇ ਨਾਲ ਹਨ।