ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਹੋਵੇਗਾ 75 ਰੁਪਏ ਦਾ ਵਿਸ਼ੇਸ਼ ਸਿੱਕਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਕੇ ਦੇ ਇਕ ਪਾਸੇ ਅਸ਼ੋਕ ਪਿੱਲਰ ਦਾ ਸ਼ੇਰ ਹੋਵੇਗਾ, ਜਿਸ ਦੇ ਨੀਚੇ ''ਸਤਯਮੇਵ ਜਯਤੇ'' ਲਿਖਿਆ ਹੋਵੇਗਾ।

New Parliament Building

ਨਵੀਂ ਦਿੱਲੀ  - ਕੇਂਦਰ ਸਰਕਾਰ ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕਰੇਗੀ। ਵਿੱਤ ਮੰਤਰਾਲੇ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਯਾਦ 'ਚ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਜਾਵੇਗਾ। ਸਿੱਕੇ ਦੇ ਇਕ ਪਾਸੇ ਅਸ਼ੋਕ ਪਿੱਲਰ ਦਾ ਸ਼ੇਰ ਹੋਵੇਗਾ, ਜਿਸ ਦੇ ਨੀਚੇ ''ਸਤਯਮੇਵ ਜਯਤੇ'' ਲਿਖਿਆ ਹੋਵੇਗਾ। ਸਿੱਕੇ ਦੇ ਦੂਜੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਹੋਵੇਗੀ। 

ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ “ਇਹ ਆਰਥਿਕ ਮਾਮਲਿਆਂ ਦੇ ਵਿਭਾਗ (DEA) ਦੁਆਰਾ ਜਾਰੀ ਕੀਤਾ ਗਿਆ ਹੈ। ਇਹ ਇੱਕ ਯਾਦਗਾਰੀ ਸਿੱਕਾ ਹੈ। ਇਹ ਲਗਭਗ 3800 ਰੁਪਏ ਪ੍ਰਤੀ ਸਿੱਕੇ ਦੀ ਦਰ ਨਾਲ ਵੇਚਿਆ ਜਾਵੇਗਾ। ਇਸ ਸਿੱਕੇ ਦਾ ਵਜ਼ਨ 35 ਗ੍ਰਾਮ ਹੈ ਅਤੇ ਇਹ ਚਾਰ ਧਾਤਾਂ ਦਾ ਬਣਿਆ ਹੋਵੇਗਾ। ਨਵੇਂ ਸੰਸਦ ਭਵਨ ਦਾ ਉਦਘਾਟਨ ਸਮਾਰੋਹ ਐਤਵਾਰ ਸਵੇਰੇ ਵੱਖ-ਵੱਖ ਧਰਮਾਂ ਦੇ ਹਵਨ ਅਤੇ ਪ੍ਰਾਰਥਨਾਵਾਂ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੈਂਬਰ ਦਾ ਰਸਮੀ ਉਦਘਾਟਨ ਕਰਨਗੇ।