Jharkhand Encounter: ਮੁੱਠਭੇੜ ’ਚ 5 ਲੱਖ ਰੁਪਏ ਦਾ ਇਨਾਮੀ ਮਾਉਵਾਦੀ ਮੈਂਬਰ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀ ਨੇ ਦੱਸਿਆ ਕਿ ਕਾਰਵਾਈ ਦੌਰਾਨ ਇੱਕ ਹੋਰ ਮਾਉਵਾਦੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

Maoist member carrying a reward of Rs 5 lakh killed in encounter

 Jharkhand Encounter: ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ-ਮਾਓਵਾਦੀ (ਸੀਪੀਆਈ-ਮਾਉਵਾਦੀ) ਦਾ ਇੱਕ ਮੈਂਬਰ ਮਾਰਿਆ ਗਿਆ। ਉਸ 'ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਕਾਰਵਾਈ ਦੌਰਾਨ ਇੱਕ ਹੋਰ ਮਾਉਵਾਦੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਐਤਵਾਰ ਰਾਤ ਨੂੰ ਮਹੂਆਦਨਰ ਥਾਣਾ ਖੇਤਰ ਦੇ ਦੌਨਾ ਦੇ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਮਾਉਵਾਦੀਆਂ ਵਿਚਕਾਰ ਮੁਕਾਬਲਾ ਹੋਇਆ।

ਪਲਾਮੂ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਵਾਈ ਐਸ ਰਮੇਸ਼ ਨੇ ਦੱਸਿਆ, "ਮਾਉਵਾਦੀ ਮਨੀਸ਼ ਯਾਦਵ, ਜਿਸ 'ਤੇ 5 ਲੱਖ ਰੁਪਏ ਦਾ ਇਨਾਮ ਸੀ, ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਇੱਕ ਹੋਰ ਮਾਉਵਾਦੀ ਕੁੰਦਨ ਖੇਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"

ਦੋ ਦਿਨ ਪਹਿਲਾਂ, ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਝਾਰਖੰਡ ਜਨ ਮੁਕਤੀ ਪ੍ਰੀਸ਼ਦ (ਜੇਜੇਐਮਪੀ) ਦੇ ਚੋਟੀ ਦੇ ਨੇਤਾ ਪੱਪੂ ਲੋਹਾਰਾ ਸਮੇਤ ਦੋ ਨਕਸਲੀ ਮਾਰੇ ਗਏ ਸਨ। ਪੱਪੂ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।