Rajasthan Road Accident News: ਰਾਜਸਥਾਨ ਵਿਚ 4 ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ, 2 ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Rajasthan Road Accident News: ਤੇਜ਼ ਰਫ਼ਤਾਰ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ

Rajasthan Road Accident News in punjabi

 Rajasthan Road Accident News in punjabi : ਰਾਜਸਥਾਨ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਸਾਦੁਲਸ਼ਹਿਰ-ਹਨੂਮਾਨਗੜ੍ਹ ਰਾਜ ਮਾਰਗ 'ਤੇ ਇੱਕ ਤੇਜ਼ ਰਫ਼ਤਾਰ ਕਾਰ ਇੱਕ ਦਰੱਖ਼ਤ ਨਾਲ ਟਕਰਾ ਗਈ। ਇਸ ਵਿੱਚ ਸਵਾਰ ਚਾਰ ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਹਾਦਸਾ ਸਾਦੂਲਸ਼ਹਿਰ-ਹਨੂਮਾਨਗੜ੍ਹ ਰਾਜ ਮਾਰਗ 'ਤੇ ਸਾਦੁਲਸ਼ਹਿਰ (ਸ਼੍ਰੀ ਗੰਗਾਨਗਰ) ਤੋਂ 20 ਕਿਲੋਮੀਟਰ ਦੂਰ ਖੇਰੂਵਾਲਾ ਪਿੰਡ ਨੇੜੇ ਰਾਤ 10 ਵਜੇ ਵਾਪਰਿਆ। ਸਾਦੁਲਸ਼ਹਿਰ ਥਾਣੇ ਦੇ ਏਐਸਆਈ ਮਨੀਰਾਮ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ। ਕਾਰ ਤੇਜ਼ ਰਫ਼ਤਾਰ ਨਾਲ ਇੱਕ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉੱਥੇ ਇਲਾਜ ਦੌਰਾਨ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ।

ਕਿਹਾ ਜਾਂਦਾ ਹੈ ਕਿ 6 ਦੋਸਤ ਪਾਰਟੀ ਮਨਾਉਣ ਲਈ ਲਈ ਆਪਣੇ ਘਰੋਂ ਗਏ ਸਨ। ਪਹਿਲਾਂ ਇਨ੍ਹਾਂ ਨੌਜਵਾਨਾਂ ਨੇ ਕਾਰ ਵਿੱਚ ਸ਼ਰਾਬ ਪੀਤੀ। ਰੀਲ ਬਣਾਈ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਗਾਉਂਦੇ ਅਤੇ ਵਜਾਉਂਦੇ ਹੋਏ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ।


(For more news apart from ' Rajasthan Road Accident News in punjabi ’ latest news latest news, stay tune to Rozana Spokesman)