ਪ੍ਰਣਬ ਨੂੰ ਸੱਦਾ ਦੇਣ ਨਾਲ ਸੰਘ 'ਚ ਸ਼ਾਮਲ ਹੋਣ ਵਾਲਿਆਂ ਦੀਆਂ ਅਰਜ਼ੀਆਂ ਤਿੰਨ ਗੁਣਾ ਵਧੀਆਂ : ਆਰਐਸਐਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਾਲਾਨਾ ਸਮਾਗਮ ਵਿਚ 7 ਜੂਨ ਨੂੰ ਸ਼ਾਮਲ ਹੋਏ ਸਨ। ਇਹ ਪ੍ਰੋਗਰਾਮ ...

rss

ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਾਲਾਨਾ ਸਮਾਗਮ ਵਿਚ 7 ਜੂਨ ਨੂੰ ਸ਼ਾਮਲ ਹੋਏ ਸਨ। ਇਹ ਪ੍ਰੋਗਰਾਮ ਨਾਗਪੁਰ ਵਿਚ ਹੋਇਆ ਸੀ। ਸੰਘ ਨੇ ਦਾਅਵਾ ਕੀਤਾ ਹੈ ਕਿ ਪ੍ਰਣਬ ਮੁਖ਼ਰਜੀ ਵਲੋਂ ਸੰਘ ਦੇ ਸਮਾਗਮ ਵਿਚ ਆਉਣ ਤੋਂ ਬਾਅਦ ਆਰਐਸਐਸ ਵਿਚ ਸ਼ਾਮਲ ਹੋਣ ਲਈ ਅਰਜ਼ੀਆਂ ਦੀ ਗਿਣਤੀ ਤਿੰਨ ਗੁਣਾ ਤਕ ਵਧ ਗਈ ਹੈ। ਇਨ੍ਹਾਂ ਵਿਚੋਂ 40 ਫ਼ੀਸਦੀ ਅਰਜ਼ੀਆਂ ਤਾਂ ਸਿਰਫ਼ ਪ੍ਰਣਬ ਦੇ ਗ੍ਰਹਿ ਰਾਜ ਪੱਛਮ ਬੰਗਾਲ ਤੋਂ ਹੀ ਆਈਆਂ ਹਨ।

ਆਰਐਸਐਸ ਦੇ ਸੀਨੀਅਰ ਨੇਤਾ ਬਿਪਲਬ ਰਾਏ ਨੇ ਦਸਿਆ ਕਿ 1 ਤੋਂ 6 ਜੂਨ ਤਕ ਆਰਐਸਐਸ ਜੁਆਇਨ ਕਰਨ ਦੇ ਲਈ ਰੋਜ਼ਾਨਾ ਔਸਤਨ 378 ਅਰਜ਼ੀਆਂ ਆਈਆਂ। 7 ਜੂਨ ਨੂੰ ਪ੍ਰਣਬ ਦੇ ਭਾਸ਼ਣ ਦੇ ਦਿਨ 1779 ਅਰਜ਼ੀਆਂ ਆਈਆਂ ਸਨ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਰੋਜ਼ 1200 ਤੋਂ 1300 ਅਰਜ਼ੀਆਂ ਆ ਰਹੀਆਂ ਹਾਨ। ਰਾਏ ਨੇ ਦਸਿਆ ਕਿ ਇਨ੍ਹਾਂ ਵਿਚੋਂ 40 ਫ਼ੀਸਦੀ ਅਰਜ਼ੀਆਂ ਪੱਛਮ ਬੰਗਾਲ ਤੋਂ ਹੁੰਦੀਆਂ ਹਨ।

ਕੀ ਪ੍ਰਣਬ ਮੁਖ਼ਰਜੀ ਦੇ ਆਉਣ ਨਾਲ ਸੰਘ ਦੀ ਲੋਕਪ੍ਰਿਯਤਾ ਵਧੀ ਹੈ? ਇਸ ਦੇ ਜਵਾਬ ਵਿਚ ਬਿਪਲਬ ਰਾਏ ਨੇ ਕਹਾ ਕਿ ਇਹ ਕਹਿਣਾ ਗ਼ਲਤ ਹੋਵੇਗਾ। ਅਪਣੀਆਂ ਗਤੀਵਿਧੀਆਂ ਦੀ ਵਜ੍ਹਾ ਨਾਲ ਸੰਘ ਪਹਿਲਾਂ ਹੀ ਲੋਕਪ੍ਰਿਯ ਹੈ। ਪ੍ਰਣਬ ਮੁਖ਼ਰਜੀ ਦੇ ਸੰਘ ਮੁੱਖ ਦਫ਼ਤਰ ਵਿਚ ਬਤੌਰ ਮੁੱਖ ਮਹਿਮਾਨ ਜਾਣ ਲੂੰ ਲੈ ਕੇ ਕਾਫ਼ੀ ਰਾਜਨੀਤ ਗਰਮਾ ਗਈ ਸੀ। ਪ੍ਰਣਬ ਨੇ ਅਪਣੇ ਭਾਸ਼ਣ ਵਿਚ ਸੰਘ ਦਾ ਨਾਮ ਨਹੀਂ ਲਿਆ।

ਪ੍ਰਣਬ ਮੁਖ਼ਰਜੀ ਨੇ ਸੰਘ ਦੇ ਮੰਚ ਤੋਂ ਰਾਸ਼ਟਰੀਅਤਾ, ਰਾਸ਼ਟਰਵਾਦ ਅਤੇ ਦੇਸ਼ ਭਗਤੀ 'ਤੇ ਅਪਣੀ ਗੱਲ ਰੱਖੀ ਸੀ। ਕਰੀਬ 30 ਮਿੰਟ ਦੇ ਭਾਸ਼ਣ ਦੌਰਾਨ ਉਨ੍ਹਾਂ ਨੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਲੋਕਮਾਨਿਆ ਤਿਲਕ, ਸੁਰੇਂਦਰ ਨਾਥ ਬੈਨਰਜੀ ਅਤੇ ਸਰਦਾਰ ਪਟੇਲ ਦਾ ਜ਼ਿਕਰ ਕੀਤਾ ਸੀ ਪਰ ਸੰਘ ਦੇ ਕਿਸੇ ਨੇਤਾ ਦਾ ਨਾਮ ਨਹੀਂ ਲਿਆ ਸੀ ਅਤੇ ਨਾ ਹੀ ਸੰਘ ਦੇ ਬਾਰੇ ਵਿਚ ਕੋਈ ਗੱਲ ਆਖੀ ਸੀ। 

ਇਸ 'ਤੇ ਪ੍ਰਣਬ ਮੁਖ਼ਰਜੀ ਦੀ ਬੇਟੀ ਸ਼ਰਮਿਸ਼ਠਾ ਮੁਖ਼ਰਜੀ ਅਤੇ ਕਾਂਗਰਸੀ ਨੇਤਾਵਾਂ ਨੇ ਕਿਹਾ ਸੀ ਕਿ ਆਰਐਸਐਸ ਵੀ ਨਹੀਂ ਮੰਨਦਾ ਕਿ ਤੁਸੀਂ ਭਾਸ਼ਣ ਵਿਚ ਉਸ ਦੀ ਸੋਚ ਬਾਰੇ ਬੋਲੋ, ਪਰ ਗੱਲਾਂ ਭੁਲਾ ਦਿਤੀਆਂ ਜਾਣਗੀਆਂ। ਰਹਿਣਗੀਆਂ ਤਾਂ ਸਿਰਫ਼ ਤਸਵੀਰਾਂ, ਜੋ ਫ਼ਰਜ਼ੀ ਬਿਆਨਾਂ ਦੇ ਨਾਲ ਪ੍ਰਸਾਰਤ ਕੀਤੀਆਂ ਜਾਣਗੀਆਂ। ਨਾਗਪੁਰ ਜਾ ਕੇ ਤੁਸੀਂ ਭਾਜਪਾ-ਆਰਐਸਐਸ ਨੂੰ ਫ਼ਰਜ਼ੀ ਖ਼ਬਰਾਂ ਪਲਾਂਟ ਕਰਨ, ਅਫ਼ਵਾਹਾਂ ਫੈਲਾਉਣ ਦਾ ਪੂਰਾ ਮੌਕਾ ਦੇ ਰਹੇ ਹੋ। ਉਧਰ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ, ਜੈਰਾਮ ਰਮੇਸ਼, ਸੀ ਕੇ ਜਾਫ਼ਰ ਸ਼ਰੀਫ਼ ਸਮੇਤ 30 ਤੋਂ ਜ਼ਿਆਦਾ ਕਾਂਗਰਸੀ ਨੇਤਾਵਾਂ ਨੇ ਪ੍ਰਣਬ ਨੂੰ ਸੰਘ ਦੇ ਸਮਾਗਮ ਵਿਚ ਨਾ ਜਾਣ ਦੀ ਅਪੀਲ ਕੀਤੀ ਸੀ।