ਸੰਸਦ ਦਾ ਮਾਨਸੂਨ ਇਜਲਾਸ 18 ਜੁਲਾਈ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਦਾ ਮਾਨਸੂਨ ਇਜਲਾਸ 18 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗੱਸਤ ਤਕ ਚੱਲੇਗਾ। ਇਜਲਾਸ ਵਿਚ ਤਿੰਨ ਤਲਾਕ ਸਮੇਤ ਹੋਰ ਬਿੱਲ ਸਰਕਾਰ ਦੇ.....

Parliament Of India

ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਇਜਲਾਸ 18 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗੱਸਤ ਤਕ ਚੱਲੇਗਾ। ਇਜਲਾਸ ਵਿਚ ਤਿੰਨ ਤਲਾਕ ਸਮੇਤ ਹੋਰ ਬਿੱਲ ਸਰਕਾਰ ਦੇ ਏਜੰਡੇ ਵਿਚ ਸਿਖਰ 'ਤੇ ਰਹਿਣਗੇ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਜਲਾਸ ਵਿਚ ਲਗਭਗ 18 ਬੈਠਕਾਂ ਹੋਣਗੀਆਂ। ਸੰਸਦੀ ਇਜਲਾਸ ਦੀਆਂ ਤਰੀਕਾਂ ਦੀ ਸਿਫ਼ਾਰਸ਼ ਕਰਨ ਲਈ ਇਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਦੀ ਪ੍ਰਧਾਨਗੀ ਵਿਚ ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਹੋਈ। 

ਰਾਸ਼ਟਰਪਤੀ ਹੁਣ ਰਸਮੀ ਤੌਰ 'ਤੇ ਇਜਲਾਸ ਬੁਲਾਉਣਗੇ। ਇਜਲਾਸ ਦੌਰਾਨ ਛੇ ਤੋਂ ਵੱਧ ਆਰਡੀਨੈਂਸ ਵੀ ਲਿਆਂਦੇ ਜਾਣਗੇ। ਮੰਤਰੀ ਨੇ ਦਸਿਆ ਕਿ ਤਿੰਨ ਤਲਾਕ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ ਅਤੇ ਰਾਜ ਸਭਾ ਵਿਚ ਲਟਕਿਆ ਹੋਇਆ ਹੈ। ਇਹ ਬਿੱਲ ਸਰਕਾਰ ਦੀ ਸਿਖਰਲੀ ਤਰਜੀਹ ਵਿਚ ਰਹੇਗਾ। ਸਰਕਾਰ ਰਾਸ਼ਟਰੀ ਹੋਰ ਪਿਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ 'ਤੇ ਜ਼ੋਰ ਦੇਵੇਗੀ। ਮੈਡੀਕਲ ਸਿਖਿਆ ਲਈ ਰਾਸ਼ਟਰੀ ਕਮਿਸ਼ਨ ਬਿੱਲ ਅਤੇ ਟਰਾਂਸਜੈਂਡਰ ਬਿੱਲ ਨੂੰ ਵੀ ਲਿਆ ਜਾਵੇਗਾ। ਉੱਚ ਸਦਨ ਦੇ ਉਪ ਸਭਾਪਤੀ ਪੀ ਜੇ ਕੁਰੀਅਨ ਦਾ ਕਾਰਜਕਾਲ ਇਸੇ ਮਹੀਨੇ ਖ਼ਤਮ ਹੋ ਰਿਹਾ ਹੈ। (ਏਜੰਸੀ)