ਪੁਲਿਸ ਨੇ 2 ਪੱਤਰਕਾਰਾਂ ਨੂੰ ਫਸਾਇਆ ਝੂਠੇ ਕੇਸ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਲਘਰ ਵਿਚ ਬੀਤੀ ਰਾਤ ਨੂੰ ਹੋਏ ਪਾਲਘਰ- ਮਨੋਰ ਰੋਡ, ਦੇ ਵਾਘੋਬਾ ਘਾਟ ਵਿਚ ਲੁੱਟ ਦੇ ਮਾਮਲੇ ਤੋਂ ਬਾਅਦ ਪਾਲਘਰ ਪੁਲਿਸ ਨੂੰ ਇਕ ਬਦਮਾਸ਼ ਫੜਨ

Police have trapped 2 journalists in false cases

ਪਾਲਘਰ, ਪਾਲਘਰ ਵਿਚ ਬੀਤੀ ਰਾਤ ਨੂੰ ਹੋਏ ਪਾਲਘਰ- ਮਨੋਰ ਰੋਡ, ਦੇ ਵਾਘੋਬਾ ਘਾਟ ਵਿਚ ਲੁੱਟ ਦੇ ਮਾਮਲੇ ਤੋਂ ਬਾਅਦ ਪਾਲਘਰ ਪੁਲਿਸ ਨੂੰ ਇਕ ਬਦਮਾਸ਼ ਫੜਨ ਵਿਚ ਸਫਲਤਾ ਮਿਲੀ ਪਰ 5 ਤੋਂ 6 ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ| ਦੱਸ ਦਈਏ ਕਿ ਫੜੇ ਗਏ ਲੁਟੇਰੇ ਨੂੰ ਪਾਲਘਰ ਪੁਲਿਸ ਠਾਣੇ ਲੈ ਕੇ ਜਾਂਦੇ ਸਮੇਂ ਘਟਨਾ ਦੀ ਵੀਡੀਓ ਬਣਾਉਂਦੇ 'ਆਜ ਤੱਕ' ਦੇ ਪਾਲਘਰ ਪ੍ਰਤੀਨਿਧੀ 'ਹੁਸੇਨ ਖਾਨ' ਅਤੇ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ 'ਰਾਮ ਪਰਮਾਰ' ਨੂੰ ਝੂਠੇ ਕੇਸ ਵਿਚ ਗਿਰਫ਼ਤਾਰ ਕਰ ਲਿਆ।

ਰਮਾਕਾਂਤ ਪਾਟਿਲ ਜੋ ਪਾਲਘਰ ਦੇ ਇਕ ਸੀਨੀਅਰ ਪੱਤਰਕਾਰ ਅਤੇ ਜ਼ਿਲ੍ਹੇ ਦੇ ਪੱਤਰਕਾਰਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਪਰਮਾਰ ਦਾ ਫੋਨ ਆਇਆ ਸੀ। ਜਿਸ 'ਤੇ ਰਾਮ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਖਾਨ ਦੀ ਗ੍ਰਿਫਤਾਰੀ ਬਾਰੇ ਦੱਸਿਆ। ਦੱਸ ਦਈਏ ਕਿ ਕੁਝ ਹੋਰ ਪੱਤਰਕਾਰ ਵੀ ਪੁਲਿਸ ਥਾਣੇ ਵਿਚ ਪਹੁੰਚ ਗਏ ਸਨ। ਰਮਾਕਾਂਤ ਵੱਲੋਂ ਤੁਰਤ ਪਾਲਘਰ ਪੁਲਿਸ ਦੇ ਸੁਪਰਡੈਂਟ, ਮੰਜੂਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਸਨੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਖਾਨ ਅਤੇ ਪਰਮਾਰ ਨੂੰ ਕੁਝ ਸਮੇਂ ਵਿਚ ਹੀ ਛੱਡ ਦਿੱਤਾ ਜਾਵੇਗਾ।  

ਪਰ ਬਾਅਦ ਵਿਚ ਉਨ੍ਹਾਂ ਨੇ ਫੁਟੇਜ ਖਰਾਬ ਹੋਣ ਦੀ ਗੱਲ ਆਖੀ ਅਤੇ ਫੁਟੇਜ ਮੁੜ ਪ੍ਰਾਪਤ ਨਾ ਹੋਣ ਦਾ ਦਾਅਵਾ ਕੀਤਾ। ਪੱਤਰਕਾਰਾਂ ਨੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਪਰ ਇਸ ਗੱਲ 'ਤੇ ਵੀ ਪੁਲਿਸ ਵੱਲੋਂ ਇਨਕਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਪੱਤਰਕਾਰਾਂ ਤੇ ਧਾਰਾ 353, 506, 34 ਦੇ ਅਨੁਸਾਰ FIR ਦਰਜ ਕਰ ਦਿੱਤੀ ਅਤੇ ਫਿਰ ਸਵੇਰੇ 6 ਵਜੇ ਦੇ ਕਰੀਬ ਰਾਮ ਪਰਮਾਰ ਨੂੰ ਘਰ ਤੋਂ ਕਮੀਜ਼ ਦਾ ਕਾਲਰ ਫੜਕੇ ਪੁਲਿਸ ਸਟੇਸ਼ਨ ਲਿਆਇਆ ਗਿਆ ਅਤੇ ਗਿਰਫਤਾਰ ਕੀਤਾ|