ਰਾਮਗੜ੍ਹੀਆ ਬੋਰਡ ਦੇ ਵਫ਼ਦ ਵਲੋਂ ਵਿਧਾਇਕ ਜਗਦੀਪ ਸਿੰਘ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ ਦੀ ਅਗੁਵਾਈ ਹੇਠ ਇਕ ਵਫ਼ਦ ਨੇ ਹਰੀ ਨਗਰ ਖੇਤਰ ਦੇ ਵਿਧਾਇਕ ਜਗਦੀਪ ਸਿੰਘ

Memorandum given to Jagdeep Singh by Jatinder Pal Singh Gagi and Others

ਨਵੀਂ ਦਿੱਲੀ, ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ ਦੀ ਅਗੁਵਾਈ ਹੇਠ ਇਕ ਵਫ਼ਦ ਨੇ ਹਰੀ ਨਗਰ ਖੇਤਰ ਦੇ ਵਿਧਾਇਕ ਜਗਦੀਪ ਸਿੰਘ ਦਿੱਲੀ ਸਰਕਾਰ ਨਾਲ ਬੀਤੇ ਦਿਨੀਂ ਮੁਲਾਕਾਤ ਕੀਤੀ ਅਤੇ ਰੋਸ ਪ੍ਰਗਟ ਕਰਦਿਆਂ ਇਕ ਮੰਗ ਪੱਤਰ ਵੀ ਸੌਂਪਿਆ। ਜਿਸ ਵਿਚ ਉਨ੍ਹਾਂ ਨੇ ਮਾਇਆ ਪੁਰੀ ਮੈਟਰੋ ਫੋਰਜ਼ਿਗ ਨਜਦੀਕ ਕਈ ਵਰ੍ਹੇ ਪੁਰਾਣੀ ਪਾਰਕ ਜਿਸ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਰੱਖਿਆਂ ਗਿਆ ਸੀ ਉਸ ਬਾਰੇ ਲਿਖਿਆ।

 ਉਸ ਸਮੇਂ ਰਾਮਗੜ੍ਹੀਆ ਬੋਰਡ ਦੇ ਚੇਅਰਮੈਨ ਮਰਹੂਮ ਸੁਰਜੀਤ ਸਿੰਘ ਤੇ ਉਨ੍ਹਾਂ ਦੀ ਸਮੁਚੀ ਟੀਮ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਹਰਸ਼ਰਨ ਸਿੰਘ ਬੱਲੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ, ਸਵਰਗੀ ਜੋਗਿੰਦਰ ਸਿੰਘ ਜੋਗੀ,

ਅਵਤਾਰ ਸਿੰਘ ਕਲਸੀ, ਭਾਜਪਾ ਦੇ ਸਾਬਕਾ ਐਮ.ਪੀ. ਵਿਜੈ ਕੁਮਾਰ ਮਲਹੋਤਰਾ, ਅਵਤਾਰ ਸਿੰਘ ਚਾਨਾ, ਸਤਵੰਤ ਸਿੰਘ ਮੁੰਡੇ, ਜਗੀਰ ਸਿੰਘ, ਮੰਗਲ ਸਿੰਘ ਬਲੋਵਾਲ ਤੋਂ ਇਲਾਵਾ ਵਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿਚ ਇਸ ਪਾਰਕ ਦਾ ਨਾਮ ਜੱਸਾ ਸਿੰਘ ਰਾਮਗੜ੍ਹੀਆ ਰੱਖਿਆ ਗਿਆ ਸੀ, ਜਿਸ ਦਾ ਸਰਕਾਰੀ ਕਾਗਜਾਂ ਵਿਚ ਵੀ ਰਿਕਾਰਡ ਦਰਜ ਹੈ।

ਇਸ ਦੇ ਬਾਵਜੂਦ ਕੁਝ ਵਰ੍ਹਿਆਂ ਤੋਂ ਇਸ ਪਾਰਕ ਦੇ ਮੁੱਖ ਗੇਟ ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨਾਲ ਹਟਾ ਕੇ ਜੱਸਾ ਸਿੰਘ ਪਾਰਕ ਹੀ ਲਿਖਿਆ ਜਾ ਰਿਹਾ ਹੈ। ਜਿਸ ਦਾ ਸਮੂਹ ਰਾਮਗੜ੍ਹੀਆ ਬਰਾਦਰੀ ਵਿਚ ਬੜਾ ਭਾਰੀ ਰੋਸ ਹੈ। ਇਸ ਮੌਕੇ ਐਮ.ਐਲ.ਏ ਜਗਦੀਪ ਸਿੰਘ ਨੂੰ ਮਿਲਣ ਗਏ ਰਾਮਗੜ੍ਹੀਆ ਬੋਰਡ ਦੇ ਵਫ਼ਦ ਵਲੋਂ ਦਿਤੇ ਮੰਗ ਪੱਤਰ ਨੂੰ ਲੈਂਦਿਆਂ ਉਨ੍ਹਾਂ ਨੇ ਆਏ ਸਾਰਿਆਂ ਨੂੰ ਯਕੀਨ ਦਵਾਇਆ ਕਿ ਉਹ ਪੁਰਾਣੇ ਰਿਕਾਰਡ ਨੂੰ ਵੇਖ ਦੇ ਉਸ ਮੁਤਾਬਕ ਇਕ ਹਫ਼ਤੇ ਦੇ ਅੰਦਰ-ਅੰਦਰ ਇਸ ਪਾਰਕ ਦਾ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹੀ ਲਿਖਿਆ ਜਾਵੇਗਾ।

ਇਸ ਮੌਕੇ ਬੋਰਡ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ ਦੇ ਨਾਲ ਚੇਅਰਮੈਨ ਗੁਰਸ਼ਰਨ ਸਿੰਘ ਸੰਧੂ, ਸਕੱਤਰ ਜਨਰਲ ਹਰਦਿੱਤ ਸਿੰਘ ਗੋਬਿੰਦਪੁਰੀ, ਅਕਾਲੀ ਆਗੂ ਬਲਵਿੰਦਰ ਸਿੰਘ ਤਲਵੰਡੀ, ਜਗਜੀਤ ਸਿੰਘ ਮੁੱਦੜ, ਅਮਰਜੀਤ ਸਿੰਘ ਮਨਕੂ, ਹਰਵਿੰਦਰ ਸਿੰਘ ਸੋਖੀ, ਸਵਰਨਜੀਤ ਸਿੰਘ, ਉਧਮ ਸਿੰਘ ਨਾਗੀ, ਸੋਰਬ ਸਿੰਘ, ਕੇਵਲ ਸਿੰਘ ਤੇ ਸਤਨਾਮ ਸਿੰਘ ਆਦਿ ਮੌਜੂਦ ਸਨ।