ਚੋਰੀ ਦੇ ਮੋਟਰ ਸਾਈਕਲਾਂ ਸਣੇ ਦੋ ਕਾਬੂ
ਅੱਜ ਕਰਨਾਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਚੋਰੀ ਦੀਆਂ ਮੋਟਰਸਾਈਕਲਾਂ ਸਣੇ 2 ਚੋਰ ਕਾਬੂ ਕੀਤੇ। ਇਸ ਦਾ ਅੱਜ ਐਂਟੀ ਆਟੋ ਥੈਪਟ ਦੇ ...
ਕਰਨਾਲ,: ਅੱਜ ਕਰਨਾਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਚੋਰੀ ਦੀਆਂ ਮੋਟਰਸਾਈਕਲਾਂ ਸਣੇ 2 ਚੋਰ ਕਾਬੂ ਕੀਤੇ। ਇਸ ਦਾ ਅੱਜ ਐਂਟੀ ਆਟੋ ਥੈਪਟ ਦੇ ਇੰਚਾਰਜ ਏ.ਐਸ.ਆਈ. ਰੋਹਤਾਸ ਨੇ ਖੁਲਾਸਾ ਕਰਦੇ ਹੋਏ ਦਸਿਆ ਕਿ 22 ਜੂਨ ਨੂੰ ਸਾਨੂੰ ਇਕ ਗੁਪਤ ਸੂਚਨਾ ਮਿਲੀ ਕਿ 2 ਲੜਕੇ ਚੋਰੀ ਦੀ ਮੋਟਰਸਾਈਕਲ ਲੈ ਕੇ ਸ਼ਹਿਰ ਵਿਚ ਘੁਮ ਰਹੇ ਹਨ ਜਿਸ ਦੇ ਆਧਾਰ 'ਤੇ ਸਾਡੀ ਟੀਮ ਨੇ ਕੈਥਲ ਰੋੜ ਕਰਨਾਲ ਤੋਂ ਬੰਟੀ ਵਾਸੀ ਸਿਵਨ ਜ਼ਿਲ੍ਹਾ ਕੈਥਲ ਅਤੇ ਰੋਹਤਾਸ ਜ਼ਿਲ੍ਹਾ ਕੈਥਲ ਨੂੰ ਵਖਰੀ-ਵਖਰੀ ਥਾਂ ਤੋਂ ਚੋਰੀ ਦੀਆਂ ਮੋਟਰਸਾਈਕਲਾਂ ਸਣੇ ਕਾਬੂ ਕਰ ਲਿਆ।
ਜਿਨ੍ਹਾਂ ਨੇ ਪੁੱਛ-ਗਿੱਛ ਦੌਰਾਨ ਕਰਨਾਲ ਦੇ ਹੋਰ ਕਈ ਥਾਵਾਂ ਤੋਂ 5 ਮੋਟਰਸਾਈਕਲ ਚੋਰੀ ਕਰਨਾ ਮੰਨ ਲਿਆ। ਜਿਸ ਤੋਂ ਬਾਅਦ 23 ਜੂਨ ਨੂੰ ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ, ਜਿਸ ਦੌਰਾਨ ਦੋਸ਼ੀਆਂ ਨੇ 2 ਮੋਟਰਸਾਈਕਲਾਂ ਕੈਥਲ ਜ਼ਿਲ੍ਹੇ ਦੇ ਏਰੀਏ ਤੋਂ ਅਤੇ 2 ਕੁਰੂਕਸ਼ੇਤਰ ਜ਼ਿਲ੍ਹੇ ਤੋਂ ਹੋਰ ਚੋਰੀ ਦੀਆਂ ਵਾਰਦਾਤਾ ਕਬੂਲ ਕੀਤੀਆਂ, ਜਿਸ ਤੋਂ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ 9 ਚੋਰੀ ਦੀਆਂ ਮੋਟਰਸਾਈਕਲਾਂ ਬਰਾਮਦ ਕਰ ਲਈਆਂ ਹਨ। ਪੁੱਛ ਗਿੱਛ ਦੌਰਾਨ ਦੋਸ਼ੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਨਸ਼ੇ ਕਰਨ ਦੀ ਲਤ ਹੈ
ਜਿਸ ਨੂੰ ਪੂਰਾ ਕਰਨ ਲਈ ਉਹ ਚੋਰੀ ਕਰਦੇ ਹਨ ਅਤੇ ਉਨ੍ਹਾਂ ਦਾ ਟਾਰਗੇਟ ਉਹ ਮੋਟਰਸਾਇਕਲ ਹੁੰਦੀਆ ਸਨ ਜਿਨ੍ਹਾਂ ਦੇ ਮਾਲਕ ਜਲਦਬਾਜ਼ੀ ਵਿਚ ਅਪਣੇ ਵਾਹਨ ਦੇ ਲਾਕ ਖੁਲ੍ਹੇ ਛੱਡ ਜਾਂਦੇ ਸਨ ਜਾਂ ਜਿਨ੍ਹਾ ਦੇ ਲਾਕ ਪੁਰਾਣੇ ਹੋ ਜਾਂਦੇ ਸਨ ਅਤੇ ਕੋਈ ਵੀ ਚਾਬੀ ਅਸਾਨੀ ਨਾਲ ਲਗ ਜਾਂਦੀ ਸੀ, ਜਿਸ ਦਾ ਉਹ ਫ਼ਾਇਦਾ ਚੁਕਦੇ ਸਨ ਅਤੇ ਬੜੇ ਅਰਾਮ ਨਾਲ ਯੂ.ਪੀ. ਵਿਚ 8 ਤੋਂ 10 ਹਜ਼ਾਰ ਵਿਚ ਮੋਟਰਸਾਈਕਲ ਵੇਚ ਆਉਂਦੇ ਸਨ। ਇੰਚਾਰਜ ਰੋਹਤਾਸ ਨੇ ਦਸਿਆ ਕਿ ਪਹਿਲਾ ਵੀ ਇਨ੍ਹਾਂ ਦੋਸ਼ੀਆਂ ਨੂੰ ਕੈਥਲ ਜ਼ਿਲ੍ਹੇ ਦੀ ਪੁਲਿਸ ਚੋਰੀ ਦੀਆਂ ਵਾਰਦਾਤਾ ਵਿਚ ਕਾਬੂ ਕਰ ਚੁਕੀ ਹੈ ਅਤੇ ਇਹ ਦੋਸ਼ੀ ਅਦਾਲਤ ਤੋਂ ਜਮਾਨਤ 'ਤੇ ਬਾਹਰ ਆਏ ਹੋਏ ਸਨ।