ਹੁਣ ਨਿਜੀ ਖੇਤਰ ਵੀ ਬਣਾ ਸਕਣਗੇ ਰਾਕੇਟ : ਸਿਵਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸਰੋ ਚੀਫ਼ ਕੇ. ਸਿਵਨ ਨੇ ਵੀਰਵਾਰ ਨੂੰ ਕਿਹਾ ਕਿ ਪੁਲਾੜ ਖੇਤਰ ’ਚ ਭਾਰਤ ਵਿਚ ‘‘ਵੱਡਾ ਸੁਧਾਰ’’ ਕਰਦੇ ਹੋਏ ਨਿਜੀ ਖੇਤਰ ਨੂੰ ਹੁਣ

The private sector will now be allowed to carry out space activities like building of rockets,

ਨਵੀਂ ਦਿੱਲੀ, 25 ਜੂਨ : ਇਸਰੋ ਚੀਫ਼ ਕੇ. ਸਿਵਨ ਨੇ ਵੀਰਵਾਰ ਨੂੰ ਕਿਹਾ ਕਿ ਪੁਲਾੜ ਖੇਤਰ ’ਚ ਭਾਰਤ ਵਿਚ ‘‘ਵੱਡਾ ਸੁਧਾਰ’’ ਕਰਦੇ ਹੋਏ ਨਿਜੀ ਖੇਤਰ ਨੂੰ ਹੁਣ ਰਾਕੇਟ ਅਤੇ ਉਪਗ੍ਰਹਿ ਬਣਾਉਣ ਅਤੇ ਪ੍ਰੀਖਣ ਸੇਵਾਵਾਂ ਮੁਹੱਈਆ ਕਰਾਉਣ  ਵਰਗੀਆਂ ਗਤੀਵਿਧੀਆਂ ਦੀ ਇਜਾਜ਼ਤ ਦਿਤੀ ਜਾਵੇਗਾ।  ਉਨ੍ਹਾਂ ਨੇ ਇਸ ਨੂੰ ‘‘ਵੱਡਾ ਸੁਧਾਰ’’ ਕਰਾਰ ਦਿੰਦੇ ਹੋਏ ਕਿਹਾ ਕਿ ਨਿਜੀ ਖੇਤਰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅੰਤਰਗ੍ਰਹਿ ਮਿਸ਼ਨ ਦਾ ਵੀ ਹਿੱਸਾ ਬਣ ਸਕਦਾ ਹੈ। ਕੈਬਿਨਟ ਨੇ ਗ੍ਰਹਾਂ ’ਤੇ ਖੋਜ ਮਿਸ਼ਨ ਸਮੇਤ ਪੁਲਾੜ ਦੀ ਗਤੀਵਿਧੀਆਂ ’ਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਬੁਧਵਾਰ ਨੂੰ ਆਗਿਆ ਦਿਤੀ। 

ਸਿਵਨ ਨੇ ਆਨਲਾਈਨ ਪੈ੍ਰਸ ਕਾਨਫਰੰਸ ’ਚ ਕਿਹਾ, ‘‘ ਨਿਜੀ ਖੇਤਰ ਰਾਕੇਟ, ਉਪਗ੍ਰਹਿ ਬਣਾਉਣ ਅਤੇ ਵਪਾਰਕ ਆਧਾਰ ’ਤੇ ਪ੍ਰੀਖਣ ਮੁਹੱਈਆ ਕਰਾਉਣ ਵਰਗੀਆਂ ਪੁਲਾੜ ਦੀਆਂ ਗਤੀਵਿਧੀਆਂ ਲਈ ਸਮਰਥ ਹੋਵੇਗਾ।’’ ਉਨ੍ਹਾਂ ਕਿਹਾ, ‘‘ਨਿਜੀ ਖੇਤਰ ਇਸਰੋ ਦੇ ਅੰਤਰਗ੍ਰਹਿ ਮਿਸ਼ਨਾਂ ਦਾ ਹਿੱਸਾ ਹੋ ਸਕਦਾ ਹੈ।  ਮੌਕਿਆਂ ਦੇ ਐਲਾਨ ਰਾਹੀਂ ਅਜਿਹਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।’’

ਹਾਲਾਂਕਿ ਸਿਵਨ ਨੇ ਕਿਹਾ ਕਿ ਇਸਰੋ ਦੀ ਗਤੀਵਿਧੀਆਂ ਘੱਟ ਨਹੀਂ ਹੋਣਗੀਆਂ ਅਤੇ ਤਕਨੀਕੀ ਖੋਜ ਅਤੇ ਵਿਕਾਸ, ਅੰਤਰਗ੍ਰਹਿ ਤੇ ਮਨੁੱਖੀ ਪੁਲਾੜ ਉਡਾਨ ਮਿਸ਼ਨਾਂ ਸਮੇਤ ਪੁਲਾੜ ਆਧਾਰਿਤ ਗਤੀਵਿਧੀਆਂ ਜਾਰੀ ਰਖੇਗਾ। ਉਨ੍ਹਾਂ ਨੇ ਦਸਿਆ ਕਿ ਨਿਜੀ ਖੇਤਰ ’ਚ ਪੁਲਾੜ ਗਤੀਵਿਧੀਆਂ ਦੀ ਆਗਿਆ ਦੇਣ ਅਤੇ ਉਨ੍ਹਾਂ ਦੇ ਨਿਯਮ ਦੇ ਸਬੰਧ ਵਿਚ  ਆਜ਼ਾਦ ਫ਼ੈਸਲੇ ਲੈਣ ਲਈ ਪੁਲਾੜ ਵਿਭਾਗ ਤਹਿਤ ਭਾਰਤੀ ਰਾਸ਼ਟਰੀ ਪੁਲਾੜ ਪ੍ਰਚਾਰ ਅਤੇ ਅਧਿਕਾਰ ਕੇਂਦਰ ਦਾ ਗਠਨ ਕੀਤਾ ਗਿਾ ਹੈ। 

ਸਿਵਨ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਪੁਲਾੜ ਖੇਤਰ ’ਚ ਵਿਕਾਸ ਨੂੰ ਗਤੀ ਮਿਲੇਗੀ, ਬਲਕਿ ਭਾਰਤੀ ਉਦਯੋਗ ਨੂੰ ਗਲੋਬਲ ਪੁਲਾੜ ਅਰਥਵਿਵਸਥਾ ਵਿਚ ਵੱਡੀ ਭੂਮਿਕਾ ਅਦਾ ਕਰਨ ਲਈ ਸਮਰਥ ਬਣਾਉਣ ਵਿਚ ਵੀ ਮਦਦ ਮਿਲੇਗੀ।  ਉਨ੍ਹਾਂ ਨੇ ਕਿਹਾ, ‘‘ਪੁਲਾੜ ਵਿਭਾਗ ’ਚ ਇਹ ਵੱਡਾ ਸੁਧਾਰ ਹੋਣ ਜਾ ਰਿਹਾ ਹੈ। ਤਕਨੀਕੀ, ਕਾਨੂੰਨੀ ਸੁਰੱਖਿਆ, ਗਤੀਵਿਧੀ ਪ੍ਰਚਾਰ ਦੇ ਨਾਲ ਨਾਲ ਨਿਗਰਾਨੀ ਲਈ ਇਨ-ਸਪੇਸ ਦੇ ਅਪਣੇ ਡਾਇਰੈਕਟੋਰੇਟ ਹੋਣਗ, ਤਾਕਿ ਉਹ ਆਜ਼ਾਦ ਫ਼ੈਸਲੇ ਲੈ ਸਕਣ।’’ ਇਨ-ਸਪੇਸ ਮੰਡਲ ’ਚ ਸਰਕਾਰ ਮੈਂਬਰਾਂ ਦੇ ਇਲਾਵਾ ਉਦਯੋਗ ਅਤੇ ਸਿਖਿਆ ਜਗਤ ਦੇ ਮੈਂਬਰ ਸ਼ਾਮਲ ਹੋਣਗੇ। 
ਉਨ੍ਹਾਂ ਨੇ ਕਿਹਾ ਇਸ ਪ੍ਰਣਾਲੀ ਦੇ ਬਣਨ ਵਿਚ ਛੇ ਮਹੀਨੇ ਦਾ ਸਮਾਂ ਲਗੇਗਾ, ਪਰ ਨਿਜੀ ਕੰਪਨੀਆਂ ਅੰਤਰਮ ਸਮੇਂ ਵਿਚ ਪੁਲਾੜ ਵਿਭਾਗ ’ਚ ਅਪਣੀ ਅਰਜ਼ੀ ਦੇ ਸਕਦੇ ਹਨ।    (ਪੀਟੀਆਈ)