ਗਲਵਾਨ ਘਾਟੀ 'ਚ ਝੜਪ ਵਾਲੀ ਜਗ੍ਹਾ ਤੋਂ 1 ਕਿਲੋਮੀਟਰ ਪਿੱਛੇ ਹਟੀ ਚੀਨੀ ਫ਼ੌਜ ਪਰ ਦੂਜੇ ਹਿੱਸੇ ਵਿਚ ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਪਸਾਂਗ ਵਿਚ ਤੰਬੂ ਗੱਡੇ ਤੇ ਤੋਪਾਂ ਪਹੁੰਚਾਈਆਂ

China

ਲੱਦਾਖ਼, 25 ਜੂਨ : ਚੀਨ ਦਾ ਭਾਰਤ ਪ੍ਰਤੀ ਨਵਾਂ ਪੈਂਤੜਾ ਨਜ਼ਰ ਆ ਰਿਹਾ ਹੈ। ਇਕ ਪਾਸੇ ਉਹ ਲੋਕਾਂ ਨੂੰ ਦਿਖਾਉਣ ਲਈ ਫ਼ੌਜਾਂ ਪਿਛੇ ਹਟਾ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਨਾਲ ਲਗਦੀ ਸਰਹੱਦ ਦੇ ਇਕ ਹਿੱਸੇ 'ਚ ਫ਼ੌਜ ਦੀ ਗਿਣਤੀ ਵਧਾ ਰਿਹਾ ਹੈ। ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ 'ਚ ਭਾਰਤ-ਚੀਨ ਦਰਮਿਆਨ ਤਣਾਅ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਅਨੁਸਾਰ ਚੀਨ ਦੀ ਫ਼ੌਜ ਅਤੇ ਵਾਹਨ ਗਲਵਾਨ ਘਾਟੀ 'ਤੇ ਝੜਪ ਵਾਲੀ ਜਗ੍ਹਾ ਤੋਂ ਇਕ ਕਿਲੋਮੀਟਰ ਪਿਛੇ ਹੋ ਗਈ ਹੈ।

ਗਲਵਾਨ ਘਾਟੀ ਕੋਲ ਚੀਨ ਦੇ ਫ਼ੌਜੀਆਂ ਦੀ ਗਿਣਤੀ 'ਚ ਕਮੀ ਦੇਖੀ ਗਈ ਹੈ। ਗਲਵਾਨ ਘਾਟੀ 'ਚ ਝੜਪ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਚੀਨ ਦੀ ਫ਼ੌਜ ਪਿਛੇ ਹਟੀ ਹੈ। ਭਾਰਤ ਅਤੇ ਚੀਨ ਦਰਮਿਆਨ ਗੱਲਬਾਤ ਤੋਂ ਬਾਅਦ ਗਲਵਾਨ ਘਾਟੀ ਕੋਲ ਚੀਨੀ ਫ਼ੌਜ ਅਤੇ ਵਾਹਨਾਂ ਦੀ ਕਮੀ ਦੇਖਣ ਨੂੰ ਮਿਲੀ ਹੈ।
ਦਰਅਸਲ ਪਿਛਲੇ ਕੁੱਝ ਦਿਨਾਂ ਤੋਂ ਚੀਨ ਗਲਵਾਨ ਘਾਟੀ 'ਤੇ ਦਾਅਵਾ ਕਰ ਰਿਹਾ ਹੈ ਪਰ ਭਾਰਤ ਇਸ ਨੂੰ ਅਜਿਹਾ ਦਾਅਵਾ ਦੱਸ ਰਿਹਾ ਹੈ ਕਿ ਇਸ 'ਚ ਕੋਈ ਤੱਥ ਨਹੀਂ ਹੈ।

ਪੇਂਗੋਂਗ ਸੋ ਅਤੇ ਗਲਵਾਨ ਘਾਟੀ ਤੋਂ ਇਲਾਵਾ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਪੂਰਬੀ ਲੱਦਾਖ਼ ਦੇ ਦੇਮਚੋਕ, ਗੋਗਰਾ ਹਾਟ ਸਪ੍ਰਿੰਗ ਅਤੇ ਦੌਲਤ ਬੇਗ ਓਲਡੀ 'ਚ ਵੀ ਤਣਾਅ ਜਾਰੀ ਹੈ। ਵੱਡੀ ਗਿਣਤੀ 'ਚ ਚੀਨੀ ਫ਼ੌਜ ਦੇ ਜਵਾਨ ਅਸਲ ਕੰਟਰੋਲ ਰੇਖਾ 'ਤੇ ਭਾਰਤ ਵਲ ਆ ਗਏ ਸਨ। ਇਥੇ ਚੀਨੀ ਫ਼ੌਜ ਨੇ ਭਾਰਤੀ ਜਵਾਨਾਂ ਨੂੰ ਪਟਰੌਲਿੰਗ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜਵਾਨ ਅਪਣੀ ਪਟਰੌਲਿੰਗ ਪੂਰੀ ਕਰ ਕੇ ਹੀ ਰਹੇ।

ਇਸ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਦੇਸ਼ਾਂ ਦਰਮਿਆਨ ਫ਼ੌਜੀ ਪੱਧਰ ਅਤੇ ਡਿਪਲੋਮੈਟ ਪੱਧਰ 'ਤੇ ਕਈ ਮੀਟਿੰਗਾਂ ਹੋਈਆਂ ਸਨ। ਇਸ ਦੌਰਾਨ ਦੋਵੇਂ ਦੇਸ਼ ਸਰਹੱਦ 'ਤੇ ਤਣਾਅ ਘੱਟ ਕਰਨ ਲਈ ਰਾਜ਼ੀ ਹੋਏ ਸਨ। ਦੂਜੇ ਪਾਸੇ ਚੀਨ ਨੇ ਭਾਵੇਂ ਗਲਵਾਨ ਘਾਟੀ ਤੋਂ ਫ਼ੌਜ ਹਟਾਉਣੀ ਸ਼ੁਰੂ ਕਰ ਦਿਤੀ ਹੈ ਪਰ ਲਦਾਖ਼ ਦੇ ਦੇਪਸਾਂਗ 'ਚ ਚੀਨ ਨੇ ਫ਼ੌਜ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਉਥੇ ਤੰਬੂ ਵੀ ਗੱਡ ਲਏ ਹਨ।

ਦੇਪਸਾਂਗ ਤੋਂ ਕਰੀਬ 21 ਕਿਲੋਮੀਟਰ ਤਕ ਫ਼ੌਜ ਦੀ ਮੌਜੂਦਗੀ ਦੇਖੀ ਜਾ ਸਕਦੀ ਹੈ। ਇਹੀ ਨਹੀਂ ਚੀਨੀ ਫ਼ੌਜ ਨੇ ਇਥੇ ਅਪਣੀਆਂ ਤਾਕਤਵਰ ਤੋਪਾਂ ਵੀ ਪਹੁੰਚਾ ਦਿਤੀਆਂ ਹਨ। ਇਸ ਇਲਾਕੇ 'ਚ ਲਗਾਤਾਰ ਫ਼ੌਜ ਦੀਆਂ ਗੱਡੀਆਂ ਆ ਜਾ ਰਹੀਆਂ ਹਨ ਤੇ ਰਸਦ ਵੀ ਆ ਰਹੀ ਹੈ। ਇਸ ਇਲਾਕੇ 'ਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਚੀਨੀ ਫ਼ੌਜ ਭਾਰਤੀ ਖੇਤਰ 'ਚ ਘੁਸਪੈਂਠ ਕਰਨ ਦੀ ਤਾਕ 'ਚ ਹੈ ਤੇ ਜੇਕਰ ਅਜਿਹੇ ਹਾਲਾਤ ਰਹੇ ਤਾਂ ਇਸ ਜਗ੍ਹਾ 'ਤੇ ਦੋਹਾਂ ਫ਼ੌਜਾਂ ਵਿਚਕਾਰ ਕਿਸੇ ਵੇਲੇ ਵੀ ਝੜਪ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੀ ਫ਼ੌਜ ਦਰਮਿਆਨ ਹਿੰਸਕ ਝੜਪ ਹੋਈ ਸੀ। ਇਸ 'ਚ ਭਾਰਤੀ ਪੌਜ ਦੇ ਕਰਨਲ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਅਨੁਸਾਰ ਹਿੰਸਕ ਝੜਪ 'ਚ ਚੀਨ ਦੇ ਕਰੀਬ 40 ਜਵਾਨ ਮਾਰੇ ਗਏ ਸਨ। ਹਾਲਾਂਕਿ ਚੀਨ ਨੇ ਅਪਣੇ ਜਵਾਨਾਂ ਦੇ ਮਾਰੇ ਜਾਣ ਦਾ ਕੋਈ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਹੈ।  (ਏਜੰਸੀ)

ਭਾਰਤ ਅਤੇ ਚੀਨ ਮਤਭੇਦਾਂ ਨੂੰ ਸੁਲਝਾਉਣ 'ਚ ਸਮਰਥ ਤੇ ਇੱਛਾਵਾਨ : ਚੀਨੀ ਸਫ਼ੀਰ
ਨਵੀਂ ਦਿੱਲੀ, 25 ਜੂਨ : ਪੂਰਬੀ ਲੱਦਾਖ਼ 'ਚ ਤਣਾਅ ਦੇ ਵਧਣ ਦੇ ਬਾਅਦ ਮੇਲਜੋਲ ਦਾ ਲਹਿਜਾ ਅਪਣਾਉਂਦੇ ਹੋਏ ਚੀਨ ਨੇ ਵੀਰਵਾਰ ਨੂੰ ਕਿਹਾ ਉਹ ਸਰਹੱਦ ਗਤੀਰੋਧ ਤੋਂ ਨਜਿੱਠਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ। ਇਸ ਦੇ ਨਾਲ ਹੀ ਉਸਨੇ ਕਿਹਾ ਕਿ, 'ਸ਼ੱਕ ਅਤੇ ਜੰਗ' ਗ਼ਲਤ ਰਾਸਤਾ ਹੈ ਅਤੇ ਇਹ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਅਸਲ ਇੱਛਾਵਾਂ ਦੇ ਉਲਟ ਹੈ।

ਭਾਰਤ 'ਤੇ ਚੀਨੀ ਸਫ਼ੀਰ ਸੁਨ ਵੇਈਦੋਨ ਨੇ ਕਿਹਾ ਕਿ ਚੀਨ ਅਤੇ ਭਾਰਤ ਮਤਭੇਦਾਂ ਨੂੰ ਸੁਲਝਾਉਣ 'ਚ ਸਮਰਥ ਹਨ। ਉਨ੍ਹਾਂ ਨੇ ਭਾਰਤ ਤੋਂ ਅਜਿਹੀ ਕਾਰਵਾਈ ਤੋਂ ਬਚਣ ਦੀ ਅਪੀਲ ਕੀਤੀ ਜਿਸ ਵਿਚ ਪੂਰਬੀ ਲੱਦਾਖ਼ 'ਚ ਸਥਿਤੀ 'ਮੁਸ਼ਕਲ' ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿਚ ਭਾਰਤੀ-ਚੀਨ ਸਰਹੱਦ 'ਤੇ ਪੂਰੀ ਸਥਿਤੀ ''ਸਥਿਰ ਅਤੇ ਕੰਟਰੋਲ'' ਯੋਗ ਹੈ। ਉਨ੍ਹਾਂ ਕਿਹਾ, ''ਅਸੀਂ ਉਮੀਦ ਕਰਦੇ ਹਾਂ ਕਿ ਭਾਰਤੀ ਪੱਖ ਚੀਨੀ ਪੱਖ ਨਾਲ ਕੁੱਝ ਬਿੰਦੁਆਂ 'ਤੇ ਸਹਿਮਤੀ ਪ੍ਰਗਟਾਇਗਾ, ਅਜਿਹੀ ਕਾਰਵਾਈ ਕਰਨ ਤੋਂ ਬਚੇਗਾ ਜੋ ਸਰਹੱਦ ਦੇ ਹਾਲਾਤ ਨੂੰ ਮੁਸ਼ਕਲ ਬਣਾ ਸਕਦੇ ਹਨ ਅਤੇ ਸਰਹੱਦੀ ਖੇਤਰਾਂ 'ਚ ਸਥਿਰਤਾ ਬਣਾਈ ਰਖਣ ਲਈ ਠੋਸ ਕਾਰਵਾਈ ਕਰੇਗਾ।''

ਚੀਨੀ ਸਫੀਰ ਨੇ ਕਿਹਾ ਕਿ ਇਕ ਦੂਜੇ ਪ੍ਰਤੀ ਸਨਮਾਨ ਅਤੇ ਸਮਰਥਨ ਇਕ ਨਿਸ਼ਚਿਤ ਢੰਗ ਹੈ ਅਤ ਦੋਵਾਂ ਦੇਸ਼ਾ ਦੇ ਹਿੱਤਾ ਨੂੰ ਪੂਰਾ ਕਰਦਾ ਹੈ। ਪਰ ਨਾਲ ਹੀ ਉਨ੍ਹਾਂ ਨੇ ਖੇਤਰ 'ਚ ਤਣਾਅ ਘੱਟ ਕਰਨ ਦੀ ਜ਼ਿਆਦਾਤਰ ਜ਼ਿੰਮੇਦਾਰੀ ਭਾਰਤ 'ਤੇ ਸੁੱਟ ਦਿਤੀ ਹੈ। ਉਨ੍ਹਾਂ ਨੇ ਕਿਹਾ, ''ਚੀਨ ਅਤੇ ਭਾਰਤ ਦੋਵੇਂ ਵੱਡੇ ਵਿਕਾਸਸ਼ੀਲ ਦੇਸ਼ ਹਨ ਅੇਤ ਇਕ ਅਰਬ ਤੋਂ ਵੱਧ ਆਬਾਦੀ ਦੇ ਨਾਲ ਵਧਦੀ ਹੋਈ ਅਰਥਵਿਵਸਥਾਵਾਂ ਹਨ।