ਬੱਕਰੀ ਨੂੰ ਕੁੱਤੇ ਨੇ ਵੱਢ ਲਿਆ ਤਾਂ ਮਾਲਕ ਨੇ 40 ਤੋਂ ਵੱਧ ਕੁੱਤਿਆਂ ਨੂੰ ਦਿੱਤਾ ਜ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬ੍ਰਾਹਮਣੰਦ ਅਤੇ ਭਰਤ ਮਲਿਕ ਪਿੰਡ ਤੋਂ ਫਰਾਰ ਹੋ ਗਏ।

File Photo

ਨਵੀਂ ਦਿੱਲੀ - ਓਡੀਸ਼ਾ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਓਡੀਸ਼ਾ ਦੇ ਕਟਕ ਵਿਚ ਇਕ ਵਿਅਕਤੀ ਨੇ ਗੁੱਸੇ ਵਿਚ ਆ ਕੇ 40 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਜਿਸ ਕਰ ਕੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।  ਸਰਪੰਚ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿੰਡ ਦੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਕਟਕ ਜ਼ਿਲ੍ਹੇ ਦੇ ਅਧੀਨ ਆਉਂਦੇ ਮਾਹੰਗ ਖੇਤਰ ਦੇ ਪਿੰਡ ਵਾਸੀਆਂ ਦੇ ਅਨੁਸਾਰ ਕੁਝ ਦਿਨ ਪਹਿਲਾਂ ਬ੍ਰਾਹਮਣੰਦ ਮਲਿਕ ਦੀ ਬੱਕਰੀ ਨੂੰ ਇੱਕ ਕੁੱਤੇ ਨੇ ਵੱਢ ਲਿਆ ਸੀ। ਬ੍ਰਾਹਮਾਨੰਦ ਇਸ ਘਟਨਾ ਤੋਂ ਬਾਅਦ ਬਹੁਤ ਨਾਰਾਜ਼ ਸਨ। ਬ੍ਰਾਹਮਾਨੰਦ ਨੇ ਭਰਤ ਮਲਿਕ ਨਾਲ ਮਿਲ ਕੇ ਪਿੰਡ ਦੇ ਸਾਰੇ ਕੁੱਤਿਆਂ ਨੂੰ ਮਾਰਨ ਦੀ ਯੋਜਨਾ ਬਣਾਈ। ਦੋਵਾਂ ਨੌਜਵਾਨਾਂ 'ਤੇ ਮੀਟ ਦੇ ਟੁਕੜਿਆਂ ਵਿਚ ਜ਼ਹਿਰ ਮਿਲਾ ਕੇ ਪਿੰਡ ਦੇ ਕੁੱਤਿਆਂ ਨੂੰ ਦੇ ਦਿੱਤਾ।

ਕੁਝ ਦੇਰ ਬਾਅਦ ਬਾਅਦ 40 ਤੋਂ ਵੱਧ ਕੁੱਤਿਆਂ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬ੍ਰਾਹਮਣੰਦ ਅਤੇ ਭਰਤ ਮਲਿਕ ਪਿੰਡ ਤੋਂ ਫਰਾਰ ਹੋ ਗਏ। ਪਿੰਡ ਦੇ ਸਰਪੰਚ ਨੇ ਦੋਵਾਂ ਖ਼ਿਲਾਫ਼ ਨਾਮਜ਼ਦ ਤਹਿਰੀਰ ਦਿੱਤੀ ਹੈ। ਸਰਪੰਚ ਦੀ ਤਹਿਰੀਰ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇੱਕ ਵਿਅਕਤੀ ਨੇ ਇੱਕ ਟਿੱਕਟੋਕ ਵੀਡੀਓ ਬਣਾਉਣ ਲਈ ਇੱਕ ਕੁੱਤੇ ਨੂੰ ਡੂੰਘੇ ਪਾਣੀ ਵਿੱਚ ਸੁੱਟਿਆ ਸੀ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਸੰਸਥਾ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।