ਰਾਹੁਲ ਗਾਂਧੀ ਨੂੰ ਹੁਣ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ : ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਉਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸਚਿਨ ਪਾਇਲਟ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ

Rahul Gandhi should now take over as party president: Pilot

ਜੇਪੁਰ, 25 ਜੂਨ : ਰਾਜਸਥਾਨ ਦੇ ਉਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸਚਿਨ ਪਾਇਲਟ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਹੁਣ ਪਾਰਟੀ ਪ੍ਰਧਾਨ ਦੀ ਜ਼ਿੰਮੇਦਾਰੀ ਲੈਣੀ ਚਾਹੀਦੀ ਹੈ। ਗਾਂਧੀ ਨੂੰ ਮੁੜ ਕਾਂਗਰਸ ਪ੍ਰਧਾਨ ਬਣਾਏ ਜਾਣ ਦੀ ਮੰਗ ’ਤੇ ਉਨ੍ਹਾਂ ਨੇ ਪੱਤਰਕਾਰਾਂ ਤੋਂ ਕਿਹਾ, ‘‘ਇਸ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪ੍ਰਸਤਾਵ ਪਾਸ ਕੀਤਾ ਹੋਇਆ ਹੈ।  

ਅਸੀ ਸਾਰਿਆਂ ਦੀ ਮੰਗ ਹੈ ਕਿ ਰਾਹੁਲ ਗਾਂਧੀ ਮੁੜ ਜ਼ਿੰਮੇਦਾਰੀ ਸੰਭਾਲ ਲੈਣ।’’ ਚੀਨ ਨਾਲ ਗਤੀਰੋਧ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਪਾਇਲਟ ਨੇ ਕਿਹਾ, ‘‘ਕੇਂਦਰ ਵਲੋਂ ਹਾਲੇ ਚੀਨ ਮਾਮਲੇ ’ਚ ਕੋਈ ਸਪਸ਼ਟੀਕਰਨ ਨਹੀਂ ਆਇਆ ਹੈ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਗਲਵਾਨ ਘਾਟੀ ’ਚ ਸਾਡੇ 20 ਜਵਾਨ ਸ਼ਹੀਦ ਕਿਉਂ ਹੋਏ।’’
ਉਨ੍ਹਾਂ ਦਸਿਆ ਕਿ ਗਲਵਾਨ ਘਾਟੀ ’ਚ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਦੇਸ਼ ਕਾਂਗਰਸ ਪਾਰਟੀ ਵਲੋਂ ਸ਼ੁਕਰਵਾਰ ਨੂੰ ਪ੍ਰਦੇਸ਼ਭਰ ’ਚ ਜ਼ਿਲ੍ਹਾ ਅਤੇ 
ਬਲਾਕ ਪੱਧਰ ’ਤੇ ‘ਸ਼ਹੀਦਾਂ ਨੂੰ ਸਲਾਮ ਦਿਵਸ’ ਆਯੋਜਿਤ ਕੀਤਾ  ਜਾਵੇਗਾ।           (ਪੀਟੀਆਈ)