‘ਰਾਜੀਵ ਗਾਂਧੀ ਫ਼ਾਊਂਡੇਸ਼ਨ ਨੂੰ ਚੀਨ ਤੋਂ ਮਿਲੇ ਤਿੰਨ ਸੌ ਹਜ਼ਾਰ ਕਰੋੜ ਅਮਰੀਕੀ ਡਾਲਰ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੱਡਾ ਦਾ ਕਾਂਗਰਸ ’ਤੇ ਦੋਸ਼

JP Nadda

ਨਵੀਂ ਦਿੱਲੀ, 25 ਜੂਨ : ਭਾਜਪਾ ਪ੍ਰਧਾਨ ਜੇ.ਪੀ ਨੱਡਾ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਸਾਲ 2005-06 ’ਚ ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ ਚੀਨ ਤੋਂ ਤਿੰਨ ਸੌ ਹਜ਼ਾਰ ਕਰੋੜ ਅਮਰੀਕੀ ਡਾਲਰ ਦੀ ਰਕਮ ਮਿਲੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਹ ਦਸਣਾ ਚਾਹੀਦਾ ਹੈ ਕਿ ਇਨੀ ਮੋਟੀ ਰਕਮ ਕਿਸ ਗੱਲ ਲਈ ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ ਮਿਲੀ ਸੀ, ਜਿਸ ਦੀ ਪ੍ਰਧਾਨ ਕਾਂਗਰਸ ਆਗੂ ਸੋਨੀਆ ਗਾਂਧੀ ਹੈ। 

ਨੱਡਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਫ਼ਾਉਂਡੇਸ਼ਨ ਦੇ ਮੈਂਬਰ ਹਨ।  ਨੱਡਾ ਨੇ ਇਹ ਗੰਭੀਰ ਦੋਸ਼ ਮੱਧ ਪ੍ਰਦੇਸ਼ ਲੋਕਸੰਵਾਦ ਨਾਂ ਤੋਂ ਆਯੋਜਿਤ ਇਕ ਡਿਜੀਟਲ ਰੈਲੀ ਨੂੰ ਦਿੱਲੀ ਤੋਂ ਸੰਬੋਧਿਤ ਕਰਦੇ ਹੋਏ ਲਗਾਏ। ਇਸ ਰੈਲੀ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸੰਬੋਧਿਤ ਕੀਤਾ। ਉਨ੍ਹਾਂ ਕਿਹਾ, ‘‘ਮੈਨੂੰ ਹੈਰਾਨੀ ਹੋ ਰਹੀ ਹੈ ਕਿ ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ 2005-06 ’ਚ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਅਤੇ ਚੀਨੀ ਸਫਾਰਤਖ਼ਾਨੇ ਨੇ ਤਿੰਨ ਸੌ ਹਜ਼ਾਰ ਕਰੋੜ ਅਮਰੀਕੀ ਡਾਲਰ ਕਿਉਂ ਦਿਤੇ।’

’ਨੱਡਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਵਿਰੋਧ ਦੇ ਨਾਂ ’ਤੇ ਕਿਸ ਤਰੀਕੇ ਨਾਲ ‘‘ਦੋਸਤੀ’’ ਨਿਭਾਉਂਦੇ ਹਨ, ਇਹ ਇਸਦਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ, ‘‘ਦੇਸ਼ ਜਾਣਨਾ ਚਾਹੁੰਦਾ ਹੈ ਕਿ ਰਾਜੀਵ ਗਾਂਧੀ ਫ਼ਾਉਂਡੇਸ਼ਨ ਨੂੰ ਤਿੰਨ ਸੌ ਹਜ਼ਾਰ ਕਰੋੜ ਅਮਰੀਕੀ ਡਾਲਰ ਕਿਸ ਲਈ ਦਿਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਇਕ ਪ੍ਰਵਾਰ ਦੀ ਗ਼ਲਤੀਆਂ ਦੇ ਕਾਰਨ 43 ਹਜ਼ਾਰ ਵਰਗ ਕਿਲੋਮੀਟਰ ਸਾਡੀ ਜ਼ਮੀਨ ਚਲੀ ਗਈ।     (ਪੀਟੀਆਈ)